ਗੁਰਦਾਸਪੁਰ, 17 ਜਨਵਰੀ 2026 : ਅੱਜ ਇਕ ਸਕੂਲ ਵੈਨ (School van) ਤੇ ਇਕ ਟਰੱਕ (Truck) ਦੀ ਆਪਸੀ ਟੱਕਰ ਇੰਨੀ ਜਬਰਦਸਤ ਹੋਈ ਕਿ ਵੈਨ ਵਿਚ ਸਵਾਰ 15 ਅਧਿਆਪਕਾਂ ਵਿਚੋਂ 9 ਅਧਿਆਪਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ।
ਕਿਥੇ ਵਾਪਰਿਆ ਹਾਦਸਾ
ਸਕੂਲ ਵੈਨ ਤੇ ਟਰੱਕ ਵਿਚ ਜੋ ਟੱਕਰ ਹੋਈ ਹੈ ਉਹ ਪੰਜਾਬ ਦੇ ਸ਼ਹਿਰ ਗੁਰਦਾਸਪੁਰ ਦੇ ਕਲਾਨੌਰ ਰੋਡ (Kalanaur Road, Gurdaspur) ‘ਤੇ ਪਿੰਡ ਬਿਸ਼ਨਕੋਟ ਨੇੜੇ ਹੋਈ ਹੈ । ਉਕਤ ਟੱਕਰ ਧੁੰਦ ਕਾਰਨ ਹੋਈ ਹੈ ਤੇ ਹਾਦਸੇ ਵਿਚ ਵੈਨ ਵਿੱਚ ਸਵਾਰ ਨੌਂ ਸਰਕਾਰੀ ਅਧਿਆਪਕ ਜ਼ਖਮੀ (Teacher injured) ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ (Hospitalization) ਕਰਵਾਇਆ ਗਿਆ ਹੈ ।
ਵੈਨ ਵਿਚ ਸਵਾਰ ਹੋ ਅਧਿਆਪਕ ਜਾ ਰਹੇ ਆਪੋ ਆਪਣੇ ਸਕੂਲਾਂ ਵਿਚ
ਜਿਸ ਸਕੂਲ ਵੈਨ ਦਾ ਟਰੱਕ ਨਾਲ ਟਕਰਾਅ ਹੋਇਆ ਉਸ ਵੈਨ ਵਿਚ ਸਵਾਰ ਹੋ ਕੇ 15 ਦੇ ਕਰੀਬ ਅਧਿਆਪਕ ਫਤਿਹਗੜ੍ਹ ਚੂੜੀਆਂ ਸਥਿਤ ਆਪੋ ਆਪਣੇ ਸਕੂਲਾਂ ਨੂੰ ਜਾਣ ਲਈ ਜਾ ਰਹੇ ਸਨ । ਜ਼ਖਮੀ ਅਧਿਆਪਕਾਂ ਨੇ ਦੱਸਿਆ ਕਿ ਇਹ ਹਾਦਸਾ ਸੰਘਣੀ ਧੁੰਦ (Thick fog) ਕਾਰਨ ਹੋਇਆ । ਸਾਹਮਣੇ ਤੋਂ ਆ ਰਹੇ ਇੱਕ ਟਰੱਕ ਨੇ ਉਨ੍ਹਾਂ ਦੀ ਵੈਨ ਨੂੰ ਟੱਕਰ ਮਾਰ ਦਿੱਤੀ । ਕਾਫ਼ੀ ਕੋਸਿ਼ਸ਼ਾਂ ਤੋਂ ਬਾਅਦ, ਨੇੜਲੇ ਨਿਵਾਸੀਆਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ, ਗੁਰਦਾਸਪੁਰ ਪਹੁੰਚਾਇਆ ।
Read More : ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਹੋਈ ਮੌਤ









