ਸਰਜਰੀ ਤੋਂ 5 ਸਾਲ ਬਾਅਦ ਔਰਤ ਦੇ ਪੇਟ `ਚੋਂ ਮਿਲਿਆ ਸਰਜੀਕਲ ਔਜ਼ਾਰ

0
22
surgery

ਕੋਚੀ, 21 ਫਰਵਰੀ 2026 : ਕੇਰਲ (Kerala) ਦੇ ਪੁੰਨਪਰਾ ਦੀ ਇਕ ਔਰਤ ਉਸ਼ਾ ਜੋਸਫ਼ ਦੇ ਪੇਟ ‘ਚੋਂ ਸਰਜਰੀ ਤੋਂ 5 ਸਾਲ ਬਾਅਦ ਇਕ ਸਰਜੀਕਲ ਔਜ਼ਾਰ (Surgical instruments) ‘ਆਰਟਰੀ ਫੋਰਸੈਪ`ਮਿਲਿਆ ।

ਕਦੋਂ ਕਰਵਾਈ ਸੀ ਸਰਜਰੀ

ਊਸ਼ਾ ਨੇ ਮਈ 2021 ‘ਚ ਵੰਦਨਮ ਦੇ ਅਲਾਪੁਝਾ ਮੈਡੀਕਲ ਕਾਲਜ ‘ਚ ਬੱਚੇਦਾਨੀ ‘ਚੋਂ ਫਾਈਬਰਾਇਡ ਨੂੰ ਹਟਾਉਣ ਲਈ ਸਰਜਰੀ (Surgery) ਕਰਵਾਈ ਸੀ । ਊਸ਼ਾ ਦੇ ਪੁੱਤਰ ਬਿਬਿਨ ਨੇ ਦੱਸਿਆ ਕਿ ਉਸ ਦੀ ਮਾਂ ਨੂੰ ਸਰਜਰੀ ਤੋਂ ਬਾਅਦ ਪੇਟ ‘ਚ ਲਗਾਤਾਰ ਦਰਦ ਹੁੰਦਾ ਰਿਹਾ । ਮਾਂ ਨੇ ਉਸੇ ਹਸਪਤਾਲ ‘ਚ ਵਾਰ-ਵਾਰ ਡਾਕਟਰਾਂ ਨਾਲ ਸਲਾਹ ਕੀਤੀ ਪਰ ਦਰਦ ਦਾ ਕਾਰਨ ਪਤਾ ਨਹੀਂ ਲੱਗ ਸਕਿਆ ।

ਕੀ ਆਖਿਆ ਮਹਿਲਾ ਦੇ ਪੁੱਤਰ ਨੇ

ਬਿਬਿਨ ਨੇ ਕਿਹਾ ਕਿ ਉਸ ਦੀ ਮਾਂ ਨੇ ਇਕ ਹੋਰ ਡਾਕਟਰ ਨਾਲ ਸਲਾਹ ਕੀਤੀ । ਡਾਕਟਰ ਨੇ ਐਕਸ-ਰੇ (X-ray) ਦੀ ਸਿਫਾਰਸ਼ ਕੀਤੀ । ਐਕਸ-ਰੇ ਦੀ ਰਿਪੋਰਟ ‘ਚ ਪੇਟ ਅੰਦਰ ਇਕ ਆਰਟਰੀ ਫੋਰਸੈਪ (Artery forceps) ਦਾ ਖੁਲਾਸਾ ਹੋਇਆ । ਇਸ ਦਾ ਜਵਾਬ ਦਿੰਦੇ ਹੋਏ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਸਰਜਰੀ ‘ਚ ਸ਼ਾਮਲ ਅਧਿਕਾਰੀ ਜੋ ਇਸ ਸਮੇਂ ਸਰਕਾਰੀ ਸੇਵਾ ‘ਚ ਹਨ, ਨੂੰ ਜਾਂਚ ਤੱਕ ਮੁਅੱਤਲ ਕਰ ਦਿੱਤਾ ਜਾਵੇਗਾ ।

Read More : ਕੈਨੇਡਾ ਦੇਣ ਜਾ ਰਿਹੈ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ

LEAVE A REPLY

Please enter your comment!
Please enter your name here