ਸੁਦਰਸ਼ਨ ਪਟਨਾਇਕ ਨੇ ਰੂਸ ‘ਚ ਰਚਿਆ ਇਤਿਹਾਸ, ਹਾਸਿਲ ਕੀਤਾ ਗੋਲਡਨ ਸੈਂਡ ਮਾਸਟਰ ਪੁਰਸਕਾਰ || Latest News

0
61
Sudarshan Patnaik created history in Russia, won the Golden Sand Master Award

ਸੁਦਰਸ਼ਨ ਪਟਨਾਇਕ ਨੇ ਰੂਸ ‘ਚ ਰਚਿਆ ਇਤਿਹਾਸ, ਹਾਸਿਲ ਕੀਤਾ ਗੋਲਡਨ ਸੈਂਡ ਮਾਸਟਰ ਪੁਰਸਕਾਰ

ਸ਼ੁੱਕਰਵਾਰ ਨੂੰ ਮਸ਼ਹੂਰ ਰੇਤ ਕਲਾਕਾਰ ਸੁਦਰਸ਼ਨ ਪਟਨਾਇਕ ਨੇ ਰੂਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿੱਚ ਗੋਲਡਨ ਸੈਂਡ ਮਾਸਟਰ ਐਵਾਰਡ ਜਿੱਤਿਆ। ਇੰਟਰਨੈਸ਼ਨਲ ਰੇਤ ਮੂਰਤੀਕਲਾ ਚੈਂਪੀਅਨਸ਼ਿਪ ਦਾ ਆਯੋਜਨ 4 ਤੋਂ 12 ਜੁਲਾਈ ਤੱਕ ਸੇਂਟ ਪੀਟਰਸਬਰਗ ਵਿੱਚ ਆਈਕੋਨਿਕ ਪੀਟਰ ਅਤੇ ਪੌਲ ਕਿਲੇ ਵਿੱਚ ਆਯੋਜਿਤ ਕੀਤਾ ਗਿਆ ਸੀ। ਜਿਸ ਸਮਾਗਮ ਵਿੱਚ ਵਿਸ਼ਵ ਦੇ 21 ਉੱਘੇ ਮੂਰਤੀਕਾਰਾਂ ਨੇ ਭਾਗ ਲਿਆ।

ਐਵਾਰਡ ਮਿਲਣ ‘ਤੇ ਪ੍ਰਗਟਾਈ ਖੁਸ਼ੀ

ਸੁਦਰਸ਼ਨ ਨੇ ਇਹ ਐਵਾਰਡ ਮਿਲਣ ‘ਤੇ ਖੁਸ਼ੀ ਪ੍ਰਗਟਾਈ ਹੈ। ਮੈਂ ਇੱਥੇ ਅੰਤਰਰਾਸ਼ਟਰੀ ਸੈਂਡ ਸਕਲਪਚਰ ਚੈਂਪੀਅਨਸ਼ਿਪ/ਫੈਸਟੀਵਲ ਵਿੱਚ ਗੋਲਡਨ ਸੈਂਡ ਮਾਸਟਰ ਅਵਾਰਡ ਦੇ ਨਾਲ ਗੋਲਡ ਮੈਡਲ ਜਿੱਤ ਕੇ ਸੱਚਮੁੱਚ ਬਹੁਤ ਖੁਸ਼ ਹਾਂ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਮੇਰੀ ਰੇਤ ਕਲਾ ਨੇ ਦੇਸ਼ ਲਈ ਪ੍ਰਸ਼ੰਸਾ ਜਿੱਤੀ ਹੈ। ਪਟਨਾਇਕ ਨੇ 12 ਫੁੱਟ ਉੱਚੀ ਮੂਰਤੀ ਬਣਾਈ ਸੀ ਜਿਸ ਵਿੱਚ ਇੱਕ ਰੱਥ ਤੇ ਭਗਵਾਨ ਜਗਨਨਾਥ ਨੂੰ ਉਨ੍ਹਾਂ ਦੇ ਭਗਤ ਬਲਰਾਮ ਦਾਸ ਨਾਲ ਦਰਸਾਇਆ ਗਿਆ ਸੀ। ਬਲਰਾਮ ਦਾਸ 14ਵੀਂ ਸਦੀ ਦੇ ਪ੍ਰਸਿੱਧ ਉੜੀਆ ਕਵੀ ਸਨ।

ਇਹ ਵੀ ਪੜ੍ਹੋ :ਕੈਂਸਰ ਨਾਲ ਜੂਝ ਰਹੇ ਇਸ ਕ੍ਰਿਕਟਰ ਦੀ ਮਦਦ ਲਈ ਅੱਗੇ ਆਈ BCCI, 1 ਕਰੋੜ ਦੀ ਮਦਦ ਰਾਸ਼ੀ ਦੇਣ ਦਾ ਐਲਾਨ

ਮੂਰਤੀਆਂ ਬਣਾ ਕੇ ਸਮਾਜਿਕ ਸੰਦੇਸ਼ ਦੇਣ ਦੀ ਕੋਸ਼ਿਸ਼

ਇਸ ਦੌਰਾਨ ਮਾਸਕੋ ਸਥਿਤ ਭਾਰਤੀ ਦੂਤਾਵਾਸ ਨੇ ਪਟਨਾਇਕ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਹੈ। ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਪਟਨਾਇਕ ਨੇ ਦੁਨੀਆ ਭਰ ਵਿੱਚ 65 ਤੋਂ ਵੱਧ ਅੰਤਰਰਾਸ਼ਟਰੀ ਸੈਂਡ ਆਰਟ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਹੈ । ਉਹ ਰੇਤ ਦੀਆਂ ਮੂਰਤੀਆਂ ਬਣਾ ਕੇ ਸਮਾਜਿਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਰਹੇ ਹਨ।

 

 

LEAVE A REPLY

Please enter your comment!
Please enter your name here