IPL Mega Auction# ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ

0
7

IPL Mega Auction# ਰਿਸ਼ਭ ਪੰਤ ਨੂੰ ਲਖਨਊ ਨੇ 27 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ

ਭਾਰਤੀ ਕ੍ਰਿਕੇਟ ਟੀਮ ਦੇ ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਕ੍ਰਿਕਟਰ ਬਣ ਗਏ ਹਨ। ਲਖਨਊ ਸੁਪਰ ਜਾਇੰਟਸ ਨੇ ਸਾਊਦੀ ਅਰਬ ਦੇ ਜੇਦਾਹ ਵਿੱਚ ਚੱਲ ਰਹੀ ਮੇਗਾ ਨਿਲਾਮੀ ਵਿੱਚ ਉਸਨੂੰ 27 ਕਰੋੜ ਰੁਪਏ ਵਿੱਚ ਖਰੀਦਿਆ। ਇਸ ਨਿਲਾਮੀ ਵਿੱਚ ਸ਼੍ਰੇਅਸ ਅਈਅਰ ਆਈਪੀਐਲ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਪੰਜਾਬ ਕਿੰਗਜ਼ ਨੇ ਉਸ ਨੂੰ 26.75 ਕਰੋੜ ਦੀ ਬੋਲੀ ਲਗਾ ਕੇ ਖਰੀਦਿਆ। ਉਹ ਇਸ ਨਿਲਾਮੀ ਵਿੱਚ ਵਿਕਣ ਵਾਲੇ ਪਹਿਲੇ ਕਪਤਾਨ ਹਨ। ਕੇਐੱਲ ਰਾਹੁਲ ‘ਤੇ ਅਜੇ ਬੋਲੀ ਲਗਾਉਣੀ ਬਾਕੀ ਹੈ।

IPL Mega Auction: ਪੰਜਾਬ ਕਿੰਗਜ਼ ਨੇ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ 18 ਕਰੋੜ ‘ਚ ਖਰੀਦਿਆ

ਲਖਨਊ ਅਤੇ ਬੈਂਗਲੁਰੂ ਨੇ ਸ਼ੁਰੂਆਤ ‘ਚ ਪੰਤ ਲਈ ਬੋਲੀ ਲਗਾਈ ਸੀ। ਸਨਰਾਈਜ਼ਰਸ ਹੈਦਰਾਬਾਦ ਨੇ ਬਾਅਦ ਵਿੱਚ 11.75 ਕਰੋੜ ਰੁਪਏ ਵਿੱਚ ਦਾਖਲਾ ਲਿਆ, ਪਰ ਲਖਨਊ ਨੇ 20.75 ਕਰੋੜ ਰੁਪਏ ਦੀ ਆਖਰੀ ਬੋਲੀ ਲਗਾਈ। ਇਸ ਤੋਂ ਬਾਅਦ ਦਿੱਲੀ ਨੇ ਆਪਣੇ ਆਰਟੀਐਮ ਕਾਰਡ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਨਿਲਾਮੀਕਰਤਾ ਨੇ ਲਖਨਊ ਤੋਂ ਇਸ ਦੀ ਅੰਤਿਮ ਬੋਲੀ ਮੰਗੀ, ਜਿਸ ‘ਤੇ ਟੀਮ ਨੇ ਸਭ ਤੋਂ ਵੱਧ ਬੋਲੀ ਲਗਾਈ ਅਤੇ ਉਸ ਨੂੰ ਆਪਣੀ ਟੀਮ ‘ਚ ਸ਼ਾਮਲ ਕੀਤਾ।

ਦੱਸ ਦੇਈਏ ਕਿ ਪੰਤ ਨੂੰ 2020 ਵਿੱਚ ਦਿੱਲੀ ਨੇ ਆਪਣਾ ਕਪਤਾਨ ਬਣਾਇਆ ਸੀ। ਇਸ ਤੋਂ ਬਾਅਦ ਅਗਲੇ ਸਾਲ ਉਹ ਕਾਰ ਹਾਦਸੇ ਕਾਰਨ ਟੀਮ ਤੋਂ ਬਾਹਰ ਹੋ ਗਿਆ। ਪੰਤ 2024 ਵਿੱਚ ਫਿਰ ਤੋਂ ਦਿੱਲੀ ਦੀ ਕਪਤਾਨੀ ਵਿੱਚ ਪਰਤੇ। ਉਸ ਨੇ 13 ਮੈਚਾਂ ਵਿੱਚ 446 ਦੌੜਾਂ ਬਣਾਈਆਂ, ਜਿਸ ਵਿੱਚ 3 ਅਰਧ ਸੈਂਕੜੇ ਸ਼ਾਮਲ ਸਨ।

LEAVE A REPLY

Please enter your comment!
Please enter your name here