ਦਿੱਲੀ ਕੰਝਾਵਲਾ ਇਲਾਕੇ ਵਿੱਚ ਕਾਰ ਦੀ ਲਪੇਟ ਵਿੱਚ ਆ ਕੇ ਲੜਕੀ ਦੀ ਮੌਤ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਇੱਕ ਹੋਰ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੀ ਪਛਾਣ ਆਸ਼ੂਤੋਸ਼ ਵਜੋਂ ਕੀਤੀ ਹੈ। ਉਹ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਛੇਵਾਂ ਵਿਅਕਤੀ ਹੈ। ਇਸ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਪੰਜ ਮੁਲਜ਼ਮਾਂ ਨੇ ਕਥਿਤ ਤੌਰ ’ਤੇ ਆਸ਼ੂਤੋਸ਼ ਤੋਂ ਕਾਰ ਲਈ ਸੀ।

ਵੀਰਵਾਰ ਨੂੰ ਪੁਲਿਸ ਨੇ ਕਿਹਾ ਸੀ ਕਿ ਉਹ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ, ਜੋ ਕਥਿਤ ਤੌਰ ‘ਤੇ ਪੰਜ ਮੁਲਜ਼ਮਾਂ ਨੂੰ ਬਚਾਉਣ ਵਿੱਚ ਸ਼ਾਮਲ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲਾਂ ਦੀਪਕ ਖੰਨਾ (26), ਅਮਿਤ ਖੰਨਾ (25), ਕ੍ਰਿਸ਼ਨਾ (27), ਮਿਥੁਨ (26) ਅਤੇ ਮਨੋਜ ਮਿੱਤਲ ਨੂੰ ਗ੍ਰਿਫ਼ਤਾਰ ਕੀਤਾ ਸੀ।

ਦਿੱਲੀ ਦੇ ਕਾਂਝਵਾਲਾ ਹਾਦਸੇ ਵਿੱਚ ਪੁਲਿਸ ਦੀ ਥਿਊਰੀ ਇੱਕ ਵਾਰ ਫਿਰ ਪਲਟ ਗਈ ਹੈ। ਪੁਲਸ ਦੇ ਹਵਾਲੇ ਨਾਲ ਸ਼ੁੱਕਰਵਾਰ ਨੂੰ ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਅੰਜਲੀ ਨੂੰ ਘਸੀਟਦੇ ਸਮੇਂ ਕਾਰ ‘ਚ 5 ਨਹੀਂ ਸਗੋਂ 4 ਦੋਸ਼ੀ ਸਨ। ਦੀਪਕ ਨਾਮ ਦਾ ਮੁਲਜ਼ਮ ਘਰ ਵਿੱਚ ਹੀ ਸੀ ਪਰ ਮੁੱਢਲੀ ਜਾਂਚ ਦੌਰਾਨ ਉਸ ਨੇ ਪੁਲਿਸ ਨੂੰ ਦੱਸਿਆ ਕਿ ਕਾਰ ਉਹ ਹੀ ਚਲਾ ਰਿਹਾ ਸੀ।

ਪੁਲਿਸ ਅਨੁਸਾਰ ਕਾਰ ਚਲਾ ਰਹੇ ਮੁਲਜ਼ਮ ਦਾ ਨਾਂ ਅਮਿਤ ਹੈ ਅਤੇ ਉਸ ਕੋਲ ਡਰਾਈਵਿੰਗ ਲਾਇਸੈਂਸ ਨਹੀਂ ਹੈ। ਅੰਜਲੀ ਦਾ ਕਾਰ ਨਾਲ ਐਕਸੀਡੈਂਟ ਹੋ ਗਿਆ। ਇਸ ਤੋਂ ਬਾਅਦ ਉਹ ਆਪਣੇ ਦੋਸਤ ਦੀਪਕ ਕੋਲ ਪਹੁੰਚ ਕੇ ਸਾਰੀ ਘਟਨਾ ਦੱਸਦਾ ਹੈ। ਇਹ ਸੁਣ ਕੇ ਕਿ ਉਸ ਕੋਲ ਲਾਇਸੈਂਸ ਨਹੀਂ ਹੈ, ਦੀਪਕ ਨੇ ਕਾਰ ਚਲਾਉਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ।

ਸਵਾਲ- ਹਾਦਸੇ ਵਾਲੇ ਦਿਨ ਕਾਰ ‘ਚ ਮੌਜੂਦ ਲੋਕ ਕੌਣ ਸਨ?
ਪੁਲਿਸ ਨੇ 1 ਜਨਵਰੀ ਨੂੰ ਮਨੋਜ ਮਿੱਤਲ, ਅਮਿਤ ਖੰਨਾ, ਕ੍ਰਿਸ਼ਨਾ, ਮਿਥੁਨ ਅਤੇ ਦੀਪਕ ਖੰਨਾ ਨੂੰ ਗ੍ਰਿਫਤਾਰ ਕੀਤਾ ਸੀ। ਅਦਾਲਤ ਨੇ ਉਨ੍ਹਾਂ ਨੂੰ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਚਾਰ ਦਿਨਾਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ 5 ਜਨਵਰੀ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਹੋਰ ਲੋਕ ਸ਼ਾਮਲ ਹਨ। ਉਨ੍ਹਾਂ ਦੇ ਨਾਂ ਅੰਕੁਸ਼ ਖੰਨਾ ਅਤੇ ਆਸ਼ੂਤੋਸ਼ ਹਨ। ਆਸ਼ੂਤੋਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੱਤਵਾਂ ਮੁਲਜ਼ਮ ਅੰਕੁਸ਼ ਖੰਨਾ ਅਜੇ ਫਰਾਰ ਹੈ।