ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ”ਅਟੈਚ” ਹੋਇਆ ਰਿਲੀਜ਼,1 ਮਿੰਟ ‘ਚ ਮਿਲੇ ਇੰਨੇ ਲੱਖ ਵਿਊਜ਼
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਸ ਲਈ ਚੰਗੀ ਖ਼ਬਰ ਹੈ। ਦਰਅਸਲ, ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘Attach’ਅੱਜ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ 1 ਮਿੰਟ ‘ਚ 1 ਲੱਖ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਦੇ ਪ੍ਰਸ਼ੰਸਕ ਉਨ੍ਹਾਂ ਦੇ ਗੀਤਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਇਹ ਸ਼ੁਭਦੀਪ ਸਿੰਘ ਸਿੱਧੂ ਦਾ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ 8ਵਾਂ ਗੀਤ ਹੈ। ਤੁਹਾਨੂੰ ਦੱਸ ਦੇਈਏ ਕਿ ਨਵੇਂ ਗੀਤ ਦੀ ਜਾਣਕਾਰੀ ਸਿੱਧੂ ਮੂਸੇਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ”ਅਟੈਚ” ਨੇ ਸੰਗੀਤ ਜਗਤ ”ਚ ਧੂਮ ਮਚਾ ਦਿੱਤੀ ਹੈ।
ਸਟੀਲ ਬੈਂਗਲਸ ਅਤੇ ਬ੍ਰਿਟਿਸ਼ ਰੈਪਰ ਫਰੈਡੋ ਨੇ ਕੀਤਾ ਹਿੱਪ-ਹੌਪ
ਇਸ ਗੀਤ ‘ਚ ਸਿੱਧੂ ਮੂਸੇਵਾਲਾ ਦਾ ਸਾਥ ਬ੍ਰਿਟਿਸ਼ ਰੈਪਰ ਤੇ ਗਾਇਕ Fredo ਅਤੇ ਸਟੀਲ ਬੈਂਗਲਜ਼ ਨੇ ਦਿੱਤਾ ਹੈ। ਉਹਨਾਂ ਨੇ ਗੀਤ ਵਿੱਚ ਹਿੱਪ-ਹੌਪ ਅਤੇ ਰੈਪ ਕੀਤਾ ਹੈ | ਲੋਕਾਂ ਵਲੋਂ ਨਵੇਂ ਗੀਤ ‘Attach’ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
ਸਿੱਧੂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣਗੇ ਗੀਤ
ਸਿੱਧੂ ਮੂਸੇਵਾਲਾ ਨੇ 29 ਮਈ 2022 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਅਗਲੇ ਮਹੀਨੇ 23 ਜੂਨ 2022 ਨੂੰ ਉਸਦਾ ਪਹਿਲਾ ਗੀਤ ‘SYL’ ਰਿਲੀਜ਼ ਹੋਇਆ। ਉਸਦਾ ਦੂਜਾ ਗੀਤ ‘ਵਾਰ’ 8 ਨਵੰਬਰ 2022 ਨੂੰ ਰਿਲੀਜ਼ ਹੋਇਆ ਸੀ। ਤੀਜਾ ਗੀਤ ‘ਮੇਰਾ ਨਾ’ 7 ਅਪ੍ਰੈਲ 2023 ਨੂੰ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੇ ਚੌਥੇ ਗੀਤ ਦਾ ਸਿਰਲੇਖ ‘ਚੋਰਨੀ’ ਸੀ, ਜੋ 7 ਜੁਲਾਈ, 2023 ਨੂੰ ਰਿਲੀਜ਼ ਹੋਇਆ ਸੀ। ਉਨ੍ਹਾਂ ਦਾ ਪੰਜਵਾਂ ਗੀਤ ‘ਵਾਚਆਊਟ’ ਸੀ। ਇਹ 12 ਨਵੰਬਰ, 2023 ਨੂੰ ਜਾਰੀ ਕੀਤਾ ਗਿਆ ਸੀ। ਸਿੱਧੂ ਦਾ 6ਵਾਂ ਗੀਤ ‘ਡਰਿੱਪੀ’ 2 ਫਰਵਰੀ 2024 ਨੂੰ, 7ਵਾਂ ਗੀਤ ‘410’ 11 ਅਪ੍ਰੈਲ 2024 ਨੂੰ ਅਤੇ ਅੱਜ 8ਵਾਂ ਗੀਤ ‘ਅਟੈਚ’ 30 ਅਗਸਤ ਨੂੰ ਰਿਲੀਜ਼ ਹੋਇਆ ਸੀ।
29 ਮਈ 2022 ਨੂੰ ਸਿੱਧੂ ਦੀ ਕਰ ਦਿੱਤੀ ਗਈ ਸੀ ਹੱਤਿਆ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਲਾਰੈਂਸ ਗੈਂਗ ਦੇ ਕੁਝ ਹਮਲਾਵਰਾਂ ਨੇ ਮੂਸੇਵਾਲਾ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਉਦੋਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰਕ ਮੈਂਬਰ ਇਨਸਾਫ ਦੀ ਮੰਗ ਕਰ ਰਹੇ ਹਨ | ਭਾਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ ‘ਚ ਨਹੀਂ ਰਹੇ, ਪਰ ਲੋਕਾਂ ਦੇ ਦਿਲਾਂ ‘ਚ ਉਹ ਅਜੇ ਵੀ ਜ਼ਿੰਦਾ ਹੈ। ਲੋਕ ਸਿੱਧੂ ਦੇ ਕਈ ਹਿੱਟ ਗੀਤਾਂ ਕਾਰਨ ਉਨ੍ਹਾਂ ਨੂੰ ਯਾਦ ਕਰਦੇ ਹਨ। ਜਦੋਂ ਵੀ ਉਨ੍ਹਾਂ ਦਾ ਨਵਾਂ ਗੀਤ ਸਾਹਮਣੇ ਆਉਂਦਾ ਹੈ ਤਾਂ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ‘ਸਿੱਧੂ ਵਾਪਸ ਆ ਗਿਆ ਹੈ’।