ਸਿੱਧੂ ਮੂਸੇਵਾਲਾ ਮਾਮਲੇ ‘ਚ NIA ਲਗਾਤਾਰ ਜਾਂਚ ‘ਚ ਜੁੱਟੀ ਹੋਈ ਹੈ। ਸੂਤਰਾਂ ਅਨੁਸਾਰ NIA ਨੇ ਸਿੱਧੂ ਮੂਸੇਵਾਲਾ ਮਾਮਲੇ ‘ਚ ਪੰਜਾਬ ਦੀ ਮਸ਼ਹੂਰ ਗਾਇਕਾ ਜੈਨੀ ਜੌਹਲ ਤੋਂ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ। ਹਾਲ ਹੀ ਵਿੱਚ ਜੈਨੀ ਜੌਹਲ ਦਾ ਇੱਕ ਗੀਤ ‘ਲੈਟਰ ਟੂ ਸੀਐਮ’ (Letter to CM Song) ਬਹੁਤ ਫੇਮਸ ਹੋਇਆ ਸੀ। ‘ਲੈਟਰ ਟੂ ਸੀਐਮ’ ਗੀਤ ‘ਚ ਜੈਨੀ ਜੌਹਲ ਸਿੱਧੂ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰਦੀ ਨਜ਼ਰ ਆਈ ਸੀ।

ਹੁਣ ਖ਼ਬਰ ਹੈ ਕਿ NIA ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਮਸ਼ਹੂਰ ਗਾਇਕਾ ਜੈਨੀ ਜੌਹਲ ਤੋਂ ਪੁੱਛਗਿੱਛ ਕੀਤੀ। NIA ਹੁਣ ਤੱਕ ਪੰਜਾਬ ਦੇ 4 ਤੋਂ 5 ਸਿੰਗਰਸ ਤੋਂ ਪੁੱਛਗਿੱਛ ਕਰਕੇ ਬਿਆਨ ਦਰਜ ਕਰ ਚੁੱਕੀ ਹੈ।

ਇਹ ਵੀ ਦੱਸ ਦਈਏ ਕਿ ਐਨਆਈਏ ਨੇ ਇਸ ਤੋਂ ਪਹਿਲਾਂ ਸਿੱਧੂ ਦੀ ਮੂੰਹ ਬੋਲੀ ਭੈਣ ਫੇਮਸ ਸਿੰਗਰ ਅਫਸਾਨਾ ਖ਼ਾਨ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ 3 ਨਵੰਬਰ ਨੂੰ ਗਾਇਕ ਦਿਲਪ੍ਰੀਤ ਢਿੱਲੋਂ ਅਤੇ ਮਨਕੀਰਤ ਔਲਕ ਤੋਂ ਦਿੱਲੀ ਹੈੱਡਕੁਆਰਟਰ ਵਿੱਚ ਇਸੇ ਮਾਮਲੇ ਵਿੱਚ ਪੁੱਛਗਿੱਛ ਕੀਤੀ ਗਈ।

ਮਨਕੀਰਤ ਔਲਖ ਤੇ ਦਿਲਪ੍ਰੀਤ ਢਿੱਲੋਂ ਦੀ ਗੱਲ ਕਰੀਏ ਤਾਂ ਕੁਝ ਸਾਲ ਪਹਿਲਾਂ ਇਨ੍ਹਾਂ ਦੋਵਾਂ ਕਲਾਕਾਰਾਂ ਨੇ ਇਕ ਜੇਲ ’ਚ ਸ਼ੋਅ ਲਗਾਇਆ ਸੀ, ਜਿਥੋਂ ਮਨਕੀਰਤ ਤੇ ਦਿਲਪ੍ਰੀਤ ਦੀ ਲਾਰੈਂਸ ਬਿਸ਼ਨੋਈ ਨਾਲ ਤਸਵੀਰ ਵੀ ਕਾਫੀ ਵਾਇਰਲ ਹੋਈ ਸੀ। ਕਿਹਾ ਜਾ ਰਿਹਾ ਹੈ ਕਿ ਇਸੇ ਦੇ ਚਲਦਿਆਂ ਦੋਵਾਂ ਗਾਇਕਾਂ ਕੋਲੋਂ ਹੁਣ NIA ਨੇ ਪੁੱਛਗਿੱਛ ਕੀਤੀ ਹੈ। ਦੋਵਾਂ ਗਾਇਕਾਂ ਕੋਲੋਂ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕਈ ਸਵਾਲ-ਜਵਾਬ ਕੀਤੇ ਗਏ ਹਨ।

 

LEAVE A REPLY

Please enter your comment!
Please enter your name here