ਕਾਂਵੜ ਯਾਤਰਾ ‘ਤੇ SC ਦਾ ਫੈਸਲਾ ਬਰਕਰਾਰ, ਬਿਨਾਂ ਨੇਮ ਪਲੇਟ ਤੋਂ ਵੀ ਚੱਲ ਸਕਦੀ ਹੈ ਦੁਕਾਨ
ਸੁਪਰੀਮ ਕੋਰਟ ਨੇ ਯੂਪੀ ਵਿੱਚ ਕਾਂਵੜ ਯਾਤਰਾ ਰੂਟ ਉੱਤੇ ਢਾਬਿਆਂ ਅਤੇ ਦੁਕਾਨਾਂ ਦੀ ਨੇਮ ਪਲੇਟ ਵਿਵਾਦ ਉੱਤੇ ਆਪਣਾ ਫੈਸਲਾ ਬਰਕਰਾਰ ਰੱਖਿਆ ਹੈ। ਹੁਣ ਕੋਈ ਵੀ ਵਿਅਕਤੀ ਸੰਨੀ ਹੋਵੇ ਜਾਂ ਸਲਮਾਨ… ਉਹ ਆਪਣੀ ਮਰਜ਼ੀ ਮੁਤਾਬਕ ਬਿਨਾਂ ਨੇਮ ਪਲੇਟ ਦੇ ਵੀ ਆਪਣੀ ਦੁਕਾਨ ਚਲਾ ਸਕਦੇ ਹਨ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਉਸ ਨੇ ਹੁਕਮ ‘ਤੇ ਅੰਤਰਿਮ ਰੋਕ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਯੋਗੀ ਸਰਕਾਰ ਨੇ ਨੇਮ ਪਲੇਟ ਆਰਡਰ ਦੇ ਹੱਕ ਵਿੱਚ ਸੁਪਰੀਮ ਕੋਰਟ ਵਿੱਚ ਕਈ ਦਲੀਲਾਂ ਦਿੱਤੀਆਂ, ਪਰ ਅਦਾਲਤ ਨੇ ਇੱਕ ਵੀ ਨਹੀਂ ਮੰਨੀ। ਸੁਪਰੀਮ ਕੋਰਟ ਨੇ ਹੁਕਮ ਬਰਕਰਾਰ ਰੱਖਦੇ ਹੋਏ ਕਿਹਾ ਕਿ ਅਸੀਂ ਨਾਂ ਲਿਖਣ ਲਈ ਮਜਬੂਰ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਨੂੰ ਝਟਕਾ ! 1 ਅਗਸਤ ਤੋਂ ਵਧਣਗੀਆਂ ਬਿਜਲੀ ਦੀਆਂ ਕੀਮਤਾਂ
ਇੱਕ ਹਫ਼ਤੇ ਦੇ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ
ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਅਤੇ ਉੱਤਰਾਖੰਡ ਸਰਕਾਰਾਂ ਨੂੰ ਇੱਕ ਹਫ਼ਤੇ ਦੇ ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਸੁਪਰੀਮ ਕੋਰਟ ਨੇ ਕਿਹਾ, ‘ਸਾਡਾ ਹੁਕਮ ਸਪੱਸ਼ਟ ਹੈ। ਜੇਕਰ ਕੋਈ ਦੁਕਾਨ ਦੇ ਬਾਹਰ ਆਪਣੀ ਮਰਜ਼ੀ ਨਾਲ ਆਪਣਾ ਨਾਮ ਲਿਖਵਾਉਣਾ ਚਾਹੁੰਦਾ ਹੈ ਤਾਂ ਅਸੀਂ ਉਸ ਨੂੰ ਰੋਕਿਆ ਨਹੀਂ ਹੈ। ਸਾਡਾ ਹੁਕਮ ਸੀ ਕਿ ਕਿਸੇ ਨੂੰ ਨਾਮ ਲਿਖਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ।
 
			 
		