ਛੁੱਟੀ ਵੇਲੇ ਡਿੱਗਿਆ ਸਕੂਲ ਦਾ ਲੋਹੇ ਵਾਲਾ ਰੇਲਿੰਗ ਗੇਟ, ਸਕਿਓਰਿਟੀ ਗਾਰਡ ਹੋਇਆ ਗੰਭੀਰ ਜ਼ਖਮੀ
ਤਰਨਤਾਰਨ ਦੇ ਇੱਕ ਸਕੂਲ ‘ਚ ਵੱਡਾ ਹਾਦਸਾ ਹੋਣੋਂ ਟਲ ਗਿਆ। ਤਰਨਤਾਰਨ ਵਿਖੇ ਸਥਿਤ ਸੇਂਟ ਫਰਾਂਸਿਸ ਸਕੂਲ ਵਿਖੇ ਲੋਹੇ ਦਾ ਰੇਲਿੰਗ ਗੇਟ ਡਿੱਗਣ ਨਾਲ ਸਕਿਓਰਿਟੀ ਗਾਰਡ ਗੇਟ ਥੱਲੇ ਆ ਕੇ ਗੰਭੀਰ ਜ਼ਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਛੁੱਟੀ ਸਮੇਂ ਬੱਚਿਆਂ ਨੂੰ ਲੈਣ ਆਏ ਮਾਪਿਆਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਸਕੂਲ ਮੈਨਜਮੈਂਟ ਤੇ ਸਵਾਲ ਖੜੇ ਕੀਤੇ।
ਜ਼ਖਮੀ ਹੋਏ ਸਕਿਓਰਿਟੀ ਗਾਰਡ ਨੂੰ ਹਸਪਤਾਲ ‘ਚ ਕਰਵਾਇਆ ਦਾਖ਼ਲ
ਇਸ ਘਟਨਾ ਸਬੰਧੀ ਸਕੂਲ ਦੇ ਡਾਇਰੈਕਟਰ ਨੇ ਕਿਹਾ ਇਹ ਘਟਨਾ ਜੋ ਵਾਪਰੀ ਉਹ ਅਚਾਨਕ ਵਾਪਰੀ ਹੈ। ਬੱਸ ਦੀ ਫੇਟ ਵੱਜਣ ਨਾਲ ਗੇਟ ਡਿੱਗ ਗਿਆ। ਉਨ੍ਹਾਂ ਨੇ ਕਿਹਾ ਕਿ ਜ਼ਖਮੀ ਹੋਏ ਸਕਿਓਰਿਟੀ ਗਾਰਡ ਨੂੰ ਸਾਡੇ ਵੱਲੋਂ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜੋ ਜੇਰੇ ਇਲਾਜ ਹੈ।ਉਹ ਬਿਲਕੁਲ ਸੇਫ ਹਨ। ਇਸ ਘਟਨਾ ਲਈ ਅਸੀ ਮਾਫੀ ਮੰਗਦੇ ਹਾਂ।