ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਦੀਆਂ ਮੁਸ਼ਕਿਲ਼ਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਸਾਬਕਾ ਕਾਂਗਰਸੀ ਮੰਤਰੀਆਂ ਦੇ ਜੰਗਲਾਤ ਘੁਟਾਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੀ ਆ ਗਿਆ ਹੈ। ਈਡੀ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ ਖ਼ਿਲਾਫ਼ ਦਰਜ ਐਫਆਈਆਰ ਦੀ ਕਾਪੀ ਮੰਗੀ ਹੈ। ਉਹ ਇਸ ਮਾਮਲੇ ਵਿੱਚ ਪੈਸਿਆਂ ਦੇ ਲੈਣ-ਦੇਣ ਦੀ ਜਾਂਚ ਕਰੇਗਾ। ਜਿਸ ਤੋਂ ਬਾਅਦ ਦੋਵਾਂ ਸਾਬਕਾ ਮੰਤਰੀਆਂ ਧਰਮਸੋਤ ਅਤੇ ਗਿਲਜੀਆਂ ਦੀਆਂ ਮੁਸ਼ਕਲਾਂ ਵਧਣੀਆਂ ਯਕੀਨੀ ਹਨ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਸਾਧੂ ਸਿੰਘ ਧਰਮਸੋਤ ਪੰਜਾਬ ਦੇ ਜੰਗਲਾਤ ਮੰਤਰੀ ਸਨ। ਵਿਜੀਲੈਂਸ ਬਿਊਰੋ ਨੇ ਇਕ ਠੇਕੇਦਾਰ ਅਤੇ ਡੀ.ਐਫ.ਓ. ਨੂੰ ਫੜਿਆ ਸੀ ਜਿਨ੍ਹਾਂ ਨੇ ਪੁੱਛਗਿੱਛ ਦੌਰਾਨ ਮੰਤਰੀ ਦੇ ਕਥਿਤ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕੀਤਾ।

ਧਰਮਸੋਤ ਨੂੰ ਕਰੀਬ 1.25 ਕਰੋੜ ਦੇ ਘਪਲੇ ਦੇ ਸਬੂਤ ਮਿਲਣ ‘ਤੇ ਅਮਲੋਹ ਸਥਿਤ ਉਨ੍ਹਾਂ ਦੇ ਘਰ ਤੋਂ ਤੜਕੇ 3 ਵਜੇ ਗਿ੍ਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ ਹੀ ਧਰਮਸੋਤ ਨਾਭਾ ਜੇਲ੍ਹ ਵਿੱਚ ਬੰਦ ਹੈ। ਇਸ ਦੇ ਨਾਲ ਹੀ ਧਰਮਸੋਤ ਦੀ ਪਤਨੀ ਦੇ ਨਾਂ ‘ਤੇ ਮੋਹਾਲੀ ‘ਚ 500 ਗਜ਼ ਦਾ ਰਿਹਾਇਸ਼ੀ ਪਲਾਟ ਹੋਣ ਦਾ ਵੀ ਖੁਲਾਸਾ ਹੋਇਆ ਹੈ।ਦੱਸਣਯੋਗ ਹੈ ਕਿ ਕੈਪਟਨ ਨੂੰ ਹਟਾ ਕੇ ਕਾਂਗਰਸ ਨੇ ਚਰਨਜੀਤ ਚੰਨੀ ਨੂੰ ਸੀ ਐਮ ਬਣਾਇਆ।ਓਦੋਂ ਧਰਮਸੋਤ ਨੂੰ ਮੰਤਰੀ ਨਹੀਂ ਬਣਾਇਆ ਗਿਆ।

ਧਰਮਸੋਤ ਦੀ ਥਾਂ ਸੰਗਤ ਸਿੰਘ ਗਿਲਜੀਆਂ ਜੰਗਲਾਤ ਮੰਤਰੀ ਬਣੇ। ਵਿਜੀਲੈਂਸ ਬਿਊਰੋ ਦਾ ਦੋਸ਼ ਹੈ ਕਿ ਗਿਲਜੀਆਂ ਦੇ ਸਮੇਂ ਵੀ ਭ੍ਰਿਸ਼ਟਾਚਾਰ ਹੋਇਆ ਸੀ। ਜਿਸ ਵਿੱਚ ਉਨ੍ਹਾਂ ਦਾ ਭਤੀਜਾ ਦਲਜੀਤ ਗਿਲਜੀਆਂ ਵੀ ਸ਼ਾਮਲ ਹੈ। ਕੇਸ ਦਰਜ ਹੋਣ ਤੋਂ ਬਾਅਦ ਗਿਲਜ਼ੀਅਨ ਰੂਪੋਸ਼ ਹੋ ਗਿਆ ਅਤੇ ਫਿਰ ਹਾਈਕੋਰਟ ਤੋਂ ਜ਼ਮਾਨਤ ਲੈ ਲਈ। ਉਸ ਦਾ ਭਤੀਜਾ ਦਲਜੀਤ ਜੇਲ੍ਹ ਵਿੱਚ ਹੈ।

LEAVE A REPLY

Please enter your comment!
Please enter your name here