ਪੰਚਾਇਤੀ ਚੋਣਾਂ ਸਬੰਧੀ ਸਰਪੰਚੀ ਲਈ 13 ਅਤੇ ਪੰਚੀ ਲਈ 29 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਗੁਰਦਾਸਪੁਰ, 30 ਸਤੰਬਰ ਪੰਚਾਇਤੀ ਚੋਣਾਂ ਸਬੰਧੀ 27 ਸਤੰਬਰ ਤੋਂ ਸ਼ੁਰੂ ਹੋਈ ਨਾਮਜ਼ਦਗੀ ਪ੍ਰਕਿਰਿਆ ਦੇ ਦੂਜੇ ਦਿਨ ਸਰਪੰਚੀ ਲਈ 13 ਅਤੇ ਪੰਚੀ ਦੇ ਲਈ 29 ਉਮੀਦਵਾਰਾਂ ਵਲੋਂ ਨਾਮਜ਼ਦਗੀ ਪੱਤਰ ਭਰੇ ਗਏ।
ਇਹ ਵੀ ਪੜ੍ਹੋ- ਅੱਜ ਪੰਜਾਬ ‘ਚ CM ਮਾਨ ਦੀ ਉੱਚ ਪੱਧਰੀ ਮੀਟਿੰਗ, ਕਪਾਹ ਦੀ ਖਰੀਦ ‘ਤੇ ਲੈਣਗੇ ਫੈਸਲਾ
ਡਿਪਟੀ ਕਮਿਸ਼ਨਰ ਉੁਮਾ ਸ਼ੰਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਾਮਜ਼ਦਗੀਆਂ 4 ਅਕਤੂਬਰ ਤੱਕ ਸਵੇਰੇ 11 ਵਜੇ ਤੋਂ ਬਾਅਦ ਦੁਪਿਹਰ 3 ਵਜੇ ਤੱਕ ਨਿਰਧਾਰਿਤ ਥਾਵਾਂ ‘ਤੇ ਭਰੀਆ ਜਾ ਸਕਣਗੀਆਂ। 5 ਅਕਤੂਬਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 7 ਅਕਤੂਬਰ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 15 ਅਕਤੂਬਰ ਨੂੰ ਵੋਟਿੰਗ ਪ੍ਰਕਿਰਿਆ ਹੋਵੇਗੀ।
ਵੋਟਰਾਂ ਨੂੰ ਕੀਤੀ ਅਪੀਲ-
ਉਨ੍ਹਾਂ ਜ਼ਿਲ੍ਹੇ ਦੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ, ਲਾਲਚ, ਭੈਅ ਤੋਂ ਆਪਣੇ ਵੋਟ ਦਾ ਇਸਤੇਮਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਲੋਕ ਵੱਧ ਚੜ੍ਹ ਕੇ ਵੋਟਿੰਗ ਵਿਚ ਹਿੱਸਾ ਲੈਣ ਤਾਂ ਜੋ ਲੋਕਤੰਤਰ ਦੀ ਮੁਢਲੀਆਂ ਇਕਾਇਆਂ ਪੰਚਾਇਤਾਂ ਦੀ ਸਫਲਤਾਪੂਰਵਕ ਚੋਣ ਨਾਲ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।