ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ ਕੱਚਾ ਪਨੀਰ, ਜਾਣੋ ਇਸਦੇ ਹੋਰ ਫਾਇਦੇ || Today News || Health News

0
56

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ ਕੱਚਾ ਪਨੀਰ, ਜਾਣੋ ਇਸਦੇ ਹੋਰ ਫਾਇਦੇ

ਪ੍ਰੋਟੀਨ, ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਕਈ ਹੋਰ ਤੱਤਾਂ ਨਾਲ ਭਰਪੂਰ ਪਨੀਰ ਨਾ ਸਿਰਫ ਸ਼ੂਗਰ ਨੂੰ ਕੰਟਰੋਲ ‘ਚ ਰੱਖਦਾ ਹੈ ਬਲਕਿ ਇਸ ਨਾਲ ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈ। ਫਿਟਨੈੱਸ ਮਾਹਿਰ ਜਿਮ ਤੋਂ ਕਸਰਤ ਦੇ ਬਾਅਦ ਅਕਸਰ ਕੱਚਾ ਪਨੀਰ ਖਾਣ ਦੀ ਸਲਾਹ ਦਿੰਦੇ ਹਨ।ਪਨੀਰ ‘ਚ ਗੁੱਡ ਫੈਟ ਦੇ ਨਾਲ ਪ੍ਰੋਟੀਨ ਦੀ ਹਾਈ ਮਾਤਰਾ ਪਾਈ ਜਾਂਦੀ ਹੈ।

ਭਾਰ ਘਟਾਉਣ ਵਾਲਿਆਂ ਲਈ ਪਨੀਰ ਸਭ ਤੋਂ ਚੰਗੀ ਡਾਇਟ ਹੈ ਪਰ ਪਨੀਰ ਸਿਰਫ ਵੇਟ ਮੈਨੇਜਮੈਂਟ ਲਈ ਹੀ ਨਹੀਂ ਸਗੋਂ ਸਿਹਤ ਲਈ ਕਈ ਤਰ੍ਹਾਂ ਤੋਂ ਫਾਇਦੇਮੰਦ ਹੈ। ਆਓ ਜਾਣਦੇ ਹਾਂ ਠੀਕ ਸਮੇਂ ‘ਤੇ ਪਨੀਰ ਖਾਣ ਨਾਲ ਤੁਹਾਨੂੰ ਕੀ-ਕੀ ਫਾਇਦੇ ਹੁੰਦੇ ਹਨ।

1. ਮਜ਼ਬੂਤ ਹੱਡੀਆਂ
ਕੱਚੇ ਪਨੀਰ ‘ਚ ਕੈਲਸ਼ੀਅਮ ਅਤੇ ਫਾਸਫੋਰਸ ਹੁੰਦਾ ਹੈ। ਇਸ ਲਈ ਰੋਜ਼ਾਨਾ ਇਸ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਇਸ ਦੇ ਨਾਲ ਹੀ ਇਸ ਨੂੰ ਖਾਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ।ਇਸ ‘ਚ ਆਸਟੀਓਪੋਰੋਸਿਸ ਵਰਗੀਆਂ ਹੱਡੀਆਂ ਦੀਆਂ ਬੀਮਾਰੀਆਂ ਦਾ ਵੀ ਖਤਰਾ ਘੱਟ ਹੁੰਦਾ ਹੈ।

2. ਸ਼ੂਗਰ ਦੇ ਮਰੀਜ਼ਾਂ ਲਈ
ਕੱਚੇ ਪਨੀਰ ‘ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ, ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਵੀ ਕੰਟਰੋਲ ਰਹੇਗੀ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਦੀ ਲੱਖਾਂ ਰੁਪਏ ਦੀ ਪ੍ਰੋਪਰਟੀ…

3.ਪਾਚਣ ਤੰਤਰ ਲਈ ਫਾਇਦੇਮੰਦ
ਪਨੀਰ ‘ਚ ਕੁਝ ਪ੍ਰੋਬਾਇਓਟਿਕ ਬੈਕਟੀਰੀਆ ਹੁੰਦੇ ਹਨ ਜੋ ਪਾਚਣ ਤੰਤਰ ਲਈ ਫਾਇਦੇਮੰਦ ਹੋ ਸਕਦੇ ਹਨ। ਇਸ ਵਿਚ ਫਾਈਬਰ ਦੀ ਵੀ ਉੱਚ ਮਾਤਰਾ ਪਾਈ ਜਾਂਦੀ ਹੈ। ਪਨੀਰ ਦਾ ਸੇਵਨ ਪਾਚਣ ਵਿਚ ਸੁਧਾਰ ਦੇ ਨਾਲ ਕਬਜ਼ ਦੀ ਸਮੱਸਿਆ ਤੋਂ ਰਾਹਤ ਵੀ ਦਿਵਾਉਂਦਾ ਹੈ।

4. ਭਾਰ ਘੱਟ ਕਰੇ
ਪਨੀਰ ‘ਚ ਜ਼ਿਆਦਾ ਮਾਤਰਾ ‘ਚ ਪ੍ਰੋਟੀਨ ਹੋਣ ਨਾਲ ਇਹ ਸਰੀਰ ਦਾ ਭਾਰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ।ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ਾਨਾ ਪਨੀਰ ਦੀ ਵਰਤੋਂ ਕਰਨੀ ਚਾਹੀਦੀ ਹੈ।

5.ਮਾਸਪੇਸ਼ੀਆਂ ਕਰਦਾ ਹੈ ਮਜ਼ਬੂਤ
ਪਨੀਰ ਵਿਚ ਪ੍ਰੋਟੀਨ ਦੀ ਉੱਚ ਮਾਤਰਾ ਪਾਈ ਜਾਂਦੀ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਇਹ ਕਸਰਤ ਦੇ ਬਾਅਦ ਮਸਲਸ ਰਿਕਵਰੀ ‘ਚ ਵੀ ਮਦਦਗਾਰ ਹੈ। ਪ੍ਰੋਟੀਨ ਦਾ ਸੇਵਨ ਕ੍ਰੇਵਿੰਗ ਨੂੰ ਵੀ ਕੰਟਰੋਲ ਕਰਦਾ ਹੈ, ਜਿਸ ਨਾਲ ਭਾਰ ਘਟਾਉਣ ‘ਚ ਮਦਦ ਮਿਲਦੀ ਹੈ।

6.ਗਰਭ ਅਵਸਥਾ ‘ਚ ਫਾਇਦੇਮੰਦ
ਗਰਭਵਤੀ ਔਰਤ ਨੂੰ ਪਨੀਰ ਜ਼ਰੂਰ ਖਾਣਾ ਚਾਹੀਦਾ ਹੈ । ਇਸ ‘ਚ ਮੌਜੂਦ ਕੈਲਸ਼ੀਅਮ, ਪ੍ਰੋਟੀਨ, ਫਾਸਫੋਰਸ ਅਤੇ ਆਇਰਨ ਪੇਟ ‘ਚ ਪਲ ਰਹੇ ਬੱਚੇ ਦੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ।

LEAVE A REPLY

Please enter your comment!
Please enter your name here