ਪੰਜਾਬੀ ਨੌਜਵਾਨ ਬੇਲਾਰੂਸ ਦੇ ਜੰਗਲ ’ਚ ਲਾਪਤਾ, ਇਟਲੀ ਭੇਜਣ ਦੇ ਚੱਕਰ ’ਚ ਏਜੰਟਾਂ ਨੇ ਕੀਤਾ ਧੋਖਾ
ਚੰਗੀ ਨੌਕਰੀ ਦੀ ਲਾਲਸਾ ਵਿੱਚ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਜਾਂਦੇ ਹੋਏ ਬੇਲਾਰੂਸ ਦੇ ਜੰਗਲਾਂ ਵਿੱਚ ਗੁੰਮ ਹੋਏ ਰੂਪਨਗਰ ਦੇ ਪਿੰਡ ਘਨੌਲੀ ਦੀ ਦਸਮੇਸ਼ ਨਗਰ ਕਾਲੋਨੀ ਦਾ ਨੌਜਵਾਨ ਦਾ 11 ਮਹੀਨੇ ਬਾਅਦ ਵੀ ਕੋਈ ਥਹੁ-ਪਤਾ ਨਹੀਂ ਲੱਗਾ। ਲਾਪਤਾ ਨੌਜਵਾਨ ਸੁਖਵਿੰਦਰ ਸਿੰਘ ਉਰਫ ਸੁੱਖਾ (30) ਦੇ ਪਿਤਾ ਜਸਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸੁਖਵਿੰਦਰ ਸਿੰਘ ਜੁਲਾਈ 2022 ’ਚ ਤੁਰਕੀ ਗਿਆ ਸੀ ਜਿੱਥੇ ਉਸ ਨੇ ਇੱਕ ਹੋਟਲ ਵਿੱਚ ਕੰਮ ਕੀਤਾ ਅਤੇ ਤੁਰਕੀ ਦੀ ਨਾਗਰਿਕਤਾ ਵੀ ਹਾਸਲ ਕੀਤੀ।
ਸਰਕਾਰੀ ਨੌਕਰੀ ਦੇ ਚਾਹਵਾਨ ਨੌਜਵਾਨਾਂ ਲਈ ਅਹਿਮ ਖਬਰ! ਪੰਜਾਬ ‘ਚ ਇਸ ਅਹੁਦੇ ‘ਤੇ ਨਿਕਲੀਆਂ ਭਰਤੀਆਂ, ਪੜੋ ਵੇਰਵਾ
ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਹ ਰਿਸ਼ਤੇਦਾਰ ਕੋਮਲ ਗਿੱਲ ਜੋ ਕਿ ਆਪਣੇ ਪਰਿਵਾਰ ਸਮੇਤ ਇਟਲੀ ਰਹਿ ਰਿਹਾ ਸੀ, ਕੋਲ ਆਇਆ ਅਤੇ ਉਸ ਨੇ ਸੁਖਵਿੰਦਰ ਸਿੰਘ ਅਤੇ ਉਸ ਦੇ ਇਕ ਹੋਰ ਸਾਥੀ ਨੂੰ ਲਾਲਚ ਦਿੱਤਾ ਕਿ ਜੇ ਉਹ ਇਟਲੀ ਆ ਜਾਵੇ ਤਾਂ ਉਹ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਦਿਵਾ ਦੇਵੇਗਾ, ਉੱਥੇ ਪਰਿਵਾਰ ਅਨੁਸਾਰ ਰਿਸ਼ਤੇਦਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਇਟਲੀ ਲੈ ਜਾਵੇਗਾ ਅਤੇ ਕੰਮ ਹੋਣ ਤੋਂ ਬਾਅਦ ਪੈਸੇ ਲਵੇਗਾ।
ਤੁਰਕੀ ‘ਚ ਨੌਕਰੀ ਤੋਂ ਅਸਤੀਫਾ
ਉਨ੍ਹਾਂ ਨੇ ਦੱਸਿਆ ਕਿ ਸੁੱਖਾ ਅਤੇ ਉਸ ਦੇ ਸਾਥੀ ਆਕਾਸ਼ ਨੇ ਉਸ ਦੀ ਸਲਾਹ ‘ਤੇ ਚੱਲਦਿਆਂ ਤੁਰਕੀ ‘ਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਏਜੰਟ ਦੀਆਂ ਹਦਾਇਤਾਂ ਅਨੁਸਾਰ ਦੋਵੇਂ ਨੌਜਵਾਨ ਕਿਰਗਿਸਤਾਨ ਤੋਂ ਟੂਰਿਸਟ ਵੀਜ਼ਾ ਲਗਵਾ ਕੇ ਉੱਥੇ ਚਲੇ ਗਏ ਅਤੇ ਕੁਝ ਦਿਨ ਉੱਥੇ ਰਹਿਣ ਤੋਂ ਬਾਅਦ ਏਜੰਟਾਂ ਨੇ ਦੋਵਾਂ ਤੋਂ ਲੱਖਾਂ ਰੁਪਏ ਲੈ ਕੇ ਉਨ੍ਹਾਂ ਨੂੰ ਇਟਲੀ ਦੀ ਬਜਾਏ ਰੂਸ ਦੇ ਸ਼ਹਿਰ ਮਾਸਕੋ ਭੇਜ ਦਿੱਤਾ ਜਿੱਥੇ ਉਸ ਨੂੰ ਰਹਿਣ ਲਈ ਦਿੱਤੇ ਗਏ ਕਮਰੇ ਵਿੱਚ ਪਹਿਲਾਂ ਹੀ 18 ਵਿਅਕਤੀ ਮੌਜੂਦ ਸਨ।