ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਵਿਦੇਸ਼ ‘ਚ ਹੋਈ ਮੌ.ਤ
ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਦੀ ਵਿਦੇਸ਼ ‘ਚ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਉਂਦੀ ਰਹਿੰਦੀ ਹੈ। ਇੱਕ ਹੋਰ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਵਿਦੇਸ਼ ‘ਚ ਮੌ.ਤ ਹੋ ਗਈ ਹੈ।
ਮੁਕੇਰੀਆਂ ਦੇ ਪਿੰਡ ਬਰਨਾਲਾ ਦੇ 29 ਸਾਲਾ ਨੌਜਵਾਨ ਗੁਰਭੇਜ ਸਿੰਘ ਦੀ ਅਮਰੀਕਾ ਵਿੱਚ ਅਚਾਨਕ ਮੌਤ ਹੋ ਗਈ। ਗੁਰਭੇਜ ਸਿੰਘ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ। ਗੁਰਬੇਜ ਸਿੰਘ ਪਰਿਵਾਰ ਦਾ ਸਭ ਤੋਂ ਵੱਡਾ ਪੁੱਤਰ ਸੀ ਤੇ 9 ਸਾਲ ਪਹਿਲਾਂ ਵਰਕ ਪਰਮਿਟ ਤੇ ਅਮਰੀਕਾ ਗਿਆ ਸੀ। ਨੌਜਵਾਨ ਦੇ ਮੌਤ ਹੋਣ ਕਾਰਨ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਦਿੰਦੇ ਹੋਏ ਗੁਰਭੇਜ ਦੇ ਪਿਤਾ ਰਘੁਵੀਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਗੁਰਭੇਜ 2015 ‘ਚ ਵਰਕ ਪਰਮਿਟ ‘ਤੇ ਅਮਰੀਕਾ ਗਿਆ ਸੀ ਅਤੇ ਕੈਲੀਫੋਰਨੀਆ ਸ਼ਹਿਰ ‘ਚ ਰਹਿੰਦਾ ਸੀ। ਗੁਰਭੇਜ ਬਹੁਤ ਹੋਣਹਾਰ ਅਤੇ ਖੁਸ਼ਦਿਲ ਲੜਕਾ ਸੀ। ਰਘੁਵੀਰ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਗੁਰਬੇਜ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਸੀ ਪਰ ਹੁਣ ਉਹ ਬਿਲਕੁਲ ਠੀਕ ਸੀ। 3 ਦਿਨ ਪਹਿਲਾਂ ਹੀ ਉਸਦਾ ਕਾਲ ਵੀ ਆਇਆ ਸੀ ਅਤੇ ਉਹ ਬਹੁਤ ਖੁਸ਼ ਸੀ। ਪਰ ਅੱਜ ਉਨ੍ਹਾਂ ਨੂੰ ਫੋਨ ਆਇਆ ਕਿ ਗੁਰਭੇਜ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ ਪੱਛਮੀ ਉਪ ਚੋਣ -ਵੋਟਰਾਂ ਦੀ ਸਹੂਲਤ ਲਈ ਵਿਸ਼ੇਸ਼ ਉਪਰਾਲਾ || Punjab News
ਰਘੁਵੀਰ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਛੋਟੇ ਬੇਟੇ ਦਾ ਵਿਆਹ ਤੈਅ ਕਰ ਲਿਆ ਸੀ ਅਤੇ ਗੁਰਭੇਜ ਕਹਿ ਰਿਹਾ ਸੀ ਕਿ ਪਾਪਾ ਵੀਰ ਦਾ ਵਿਆਹ ਤੁਸੀਂ ਕਰ ਲਓ, ਮੈਂ ਅਗਲੇ ਸਾਲ ਆ ਕੇ ਆਪਣੀ ਭੈਣ ਦਾ ਵਿਆਹ ਕਰੂੰਗਾ। ਗੁਰਭੇਜ ਦੀ ਮਾਂ ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਸਦਮੇ ‘ਚ ਹੈ।
ਮ੍ਰਿਤਕ ਗੁਰਭੇਜ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਛੋਟਾ ਲੜਕਾ ਕੈਨੇਡਾ ਰਹਿੰਦਾ ਹੈ। ਆਪਣੇ ਭਰਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਉਹ ਅਮਰੀਕਾ ਚਲਾ ਗਿਆ ਹੈ। ਉੱਥੇ ਜਾਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਗੁਰਭੇਜ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ ਜਾਂ ਉਸ ਦਾ ਅੰਤਿਮ ਸੰਸਕਾਰ ਅਮਰੀਕਾ ਵਿੱਚ ਹੀ ਕੀਤਾ ਜਾਵੇਗਾ।