ਪੰਜਾਬੀ ਯੂਨੀਵਰਸਿਟੀ ‘ਚ ਸਮੈਸਟਰ ਪ੍ਰੀਖਿਆਵਾਂ 14 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਹਾਲ ਹੀ ਵਿਚ ਯੂਨੀਵਰਸਿਟੀ ਪ੍ਰਸ਼ਾਸਨ ਨੇ ਪ੍ਰੀਖਿਆਵਾਂ ਦੀ ਘੋਸ਼ਣਾ ਕੀਤੀ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਗ੍ਰੈਜੂਏਸ਼ਨ, ਪੋਸਟ ਗ੍ਰੈਜੂਏਸ਼ਨ, ਡਿਪਲੋਮਾ ਦੇ ਸਮੈਸਟਰ 3, 5, 7, 9 ਅਤੇ 11 ਦੀ ਪ੍ਰੀਖਿਆਵਾਂ ਸ਼ੁਰੂ ਹੋਣਗੀਆਂ।

ਪ੍ਰੀਖਿਆਵਾਂ ਕਰਵਾਉਣ ਲਈ 250 ਸੈਂਟਰ ਬਣਾਏ ਗਏ ਹਨ। ਕੰਟਰੋਲਰ ਐਗਜਾਮਿਨੈਸ਼ਨ ਡਾ. ਗੁਰਬਚਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰੈਜੂਏਸ਼ਨ, ਸਨਾਤਕ, ਪੋਸਟ ਗ੍ਰੈਜੂਏਟ ਅਤੇ ਡਿਪਲੋਮਾ ਦੇ ਸਮੈਸਟਰ-1 ਦੀ ਪਰੀਖਿਆ 2 ਜਨਵਰੀ ਤੋਂ ਸ਼ੁਰੂ ਹੋਵੇਗੀ। ਜਦਕਿ 25 ਦਸੰਬਰ ਤੋਂ ਲੈ ਕੇ 1 ਜਨਵਰੀ ਤਕ ਕੋਈ ਪਰੀਖਿਆ ਨਹੀਂ ਹੋਵੇਗੀ। । ਉਹਨਾਂ ਦੱਸਿਆ ਕਿ 14 ਦਸੰਬਰ ਤੋਂ ਇੰਟਰਮੀਡੀਐਟ ਤੇ 2 ਜਨਵਰੀ ਤੋਂ ਐਂਟਰੀ ਪੁਆਇੰਟ ਦੀ ਪਰੀਖਿਆ ਹੋਵੇਗੀ। ਟੀਚਰਜ਼ ਦੀ ਛੁੱਟੀ ਦੇ ਦੌਰਾਨ ਪਰੀਖਿਆ ਨਹੀਂ ਕਰਵਾਈ ਜਾਵੇਗੀ। ।

ਐਸੋਸੀਏਸ਼ਨ ਦੀ ਮੰਗ ਤੇ ਛੁੱਟੀਆਂ ‘ਚ ਨਹੀਂ ਹੋਵੇਗੀ ਪਰੀਖਿਆ

ਛੁੱਟੀਆਂ ਚ ਪਰੀਖਿਆ ਨਾ ਕਰਾਉਣ ਨੂੰ ਲੈ ਕੇ ਕਾਲਜ ਟੀਚਰਜ਼ ਐਸੋਸੀਏਸ਼ਨ ਨੇ ਪਿਛਲੇ ਦਿਨੀ ਯੂਨੀਵਰਸਿਟੀ ਅਥਾਰਟੀ ਨੂੰ ਮੰਗ ਪੱਤਰ ਵੀ ਦਿੱਤਾ ਸੀ। ਜਿਸ ਵਿਚ ਅਥਾਰਟੀ ਨੇ ਪ੍ਰੀਖਿਆ ਸ਼ਡਿਊਲ ਚ ਕਿਹਾ ਸੀ ਕਿ ਇਕ ਹਫਤੇ ਦੀ ਛੁੱਟੀ ਵਿਚ ਪਰੀਖਿਆ ਨਹੀਂ ਹੋਵੇਗੀ। ਹਾਲਾਂਕਿ ਇਸ ਦੌਰਾਨ ਸਰਕਾਰੀ ਕਾਲਜ ਸਹਾਇਕ ਪ੍ਰੋਫੈਸਰ ਐਸੋਸੀਏਸ਼ਨ ਦੇ ਮਾਲਵਾ ਜੋਨ ਦੇ ਪ੍ਰਧਾਨ ਹੁਕਮ ਚੰਦ ਨੇ ਦੱਸਿਆ ਕਿ ਸਾਰੇ ਟੀਚਰਜ਼ 25 ਦਸੰਬਰ ਤੋਂ 7 ਜਨਵਰੀ ਤੱਕ ਛੁੱਟੀਆਂ ਵਿਚ ਡਿਊਟੀ ਨਹੀਂ ਦੇਣਗੇ ।

ਸਰਕਾਰੀ ਕਾਲਜ ਟੀਚਰਜ਼ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਡਾ. ਅੰਮ੍ਰਿਤ ਸਮਰਾ ਨੇ ਦੱਸਿਆ ਕਿ ਟੀਚਰਜ਼ ਛੁੱਟੀਆਂ ਚ ਕੰਮ ਕਰਨ ਤੋਂ ਨਹੀਂ ਪਿੱਛੇ ਹਟਦੇ ਪਰ ਕੰਮ ਨਿਯਮਾਂ ਦੇ ਮੁਤਾਬਿਕ ਹੋਵੇ। ਛੁੱਟੀਆਂ ਚ ਕੰਮ ਕਰਾਉਣ ਦੇ ਲਈ ਅਰਨ ਲੀਵ ਦੇ ਬਰਾਬਰ ਪੈਸੇ ਦਿੱਤੇ ਜਾਣੇ ਚਾਹੀਦੇ ਹਨ। ਜੋ ਕਿ ਯੂਨੀਵਰਸਿਟੀ UGC ਅਤੇ ਪੰਜਾਬ ਸਰਕਾਰ ਦੇ ਨਿਯਮ ਹਨ। ਜੇ ਨਿਯਮਾਂ ਦੇ ਮੁਤਾਬਿਕ ਪੈਸੇ ਨਾ ਮਿਲੇ ਤਾਂ ਪਰੀਖਿਆ ਦਾ ਬਾਈਕਾਟ ਹੋਵੇਗਾ