ਇਟਲੀ, 27 ਮਈ 2026 : ਪੰਜਾਬ ਦੇ ਜਿਲਾ ਜਲੰਧਰ (Jalandhar) ਦੇ ਪਿੰਡ ਸੌਦੋਵਾਲ ਦੇ ਵਸਨੀਕ ਪੰਜਾਬੀ ਵਿਅਕਤੀ ਦੀ ਬੀਤੇੇ ਦਿਨੀਂ ਇਟਲੀ ਵਿਖੇ ਦਿਲ ਦਾ ਦੌਰਾ (heart attack) ਪੈਣ ਨਾਲ ਮੌਤ ਹੋ ਜਾਣ ਦਾ ਪਤਾ ਚੱਲਿਆ ਹੈ ।
ਕੌਣ ਹੈ ਇਹ ਪੰਜਾਬੀ ਮੂਲ ਦਾ ਵਿਅਕਤੀ
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀ ਇਟਲੀ (Italy) ਦੇ ਬੈਰਗਮੋ ’ਚ ਹਾਰਟ ਅਟੈਕ ਨਾਲ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ । ਮ੍ਰਿਤਕ ਦੇ ਭਰਾ ਕਮਲਜੀਤ ਸਿੰਘ ਤੇ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਤਰਸੇਮ ਸਿੰਘ 1999 ਤੋਂ ਇਟਲੀ ਵਿਚ ਰਹਿ ਰਿਹਾ ਸੀ, ਬੀਤੇ ਦਿਨ ਜਦੋਂ ਕੰਮ ਤੋਂ ਘਰ ਜਾਣ ਲਈ ਗੱਡੀ ਵਿਚ ਬੈਠਾ ਤਾਂ ਹਾਰਟ ਅਟੈਕ ਆਉਣ ਨਾਲ ਉਨ੍ਹਾਂ ਦੀ ਮੌਤ ਹੋ ਗਈ ।
ਤਰਸੇਮ ਸਿੰਘ ਦਾ ਕੀਤਾ ਜਾਵੇਗਾ ਇਟਲੀ ਵਿਖੇ ਹੀ ਸਸਕਾਰ
ਪੰਜਾਬ ਦੇ ਸੈਦੋਵਾਲ (ਜ਼ਿਲ੍ਹਾ ਜਲੰਧਰ) ਨਾਲ ਸਬੰਧਤ 52 ਸਾਲਾਂ ਤਰਸੇਮ ਸਿੰਘ ਅਪਣੀ ਪਤਨੀ ਅਤੇ ਦੋ ਬੱਚਿਆ ਨਾਲ ਬੈਰਗਮੋ ਦੇ ਪਿਆਨਿਕੋ ਵਿਖੇ ਰਹਿ ਰਿਹਾ ਸੀ। ਤਰਸੇਮ ਸਿੰਘ ਦਾ ਅੰਤਿਮ ਸੰਸਕਾਰ ਇਟਲੀ ਦੇ ਬੈਰਗਮੋ ਦੇ ਸ਼ਮਸ਼ਾਨਘਾਟ ਵਿਚ ਕੀਤਾ ਜਾਵੇਗਾ ।







