ਪੰਜਾਬ ਸਰਕਾਰ ਸੱਤਾ ‘ਚ ਆਉਣ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਐਕਸ਼ਨ ਲੈ ਰਹੀ ਹੈ। ਸਰਕਾਰ ਵੀਆਈਪੀ ਕਲਚਰ ਸਮੇਤ ਸਾਬਕਾ ਵਿਧਾਇਕਾਂ ਨੂੰ ਸਰਕਾਰੀ ਘਰ ਅਤੇ ਫਲੈਟ ਖਾਲੀ ਕਰਨ ਦੇ ਆਦੇਸ਼ ਦੇ ਰਹੀ ਹੈ। । ਹਾਲਾਂਕਿ ਹੁਣ ਖਬਰਾਂ ਆ ਰਹੀਆਂ ਹਨ ਕਿ ਬਿਕਰਮ ਸਿੰਘ ਮਜੀਠੀਆ ਸਮੇਤ 8 ਸਾਬਕਾ ਵਿਧਾਇਕਾਂ ‘ਤੇ ਸਰਕਾਰੀ ਫਲੈਟ ਖਾਲੀ ਨਾ ਕਰਨ ‘ਤੇ ਮਾਮਲਾ ਦਰਜ ਕੀਤਾ ਜਾਵੇਗਾ। ਇਸ ਸਬੰਧੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਨ੍ਹਾਂ ਵਿਧਾਇਕਾਂ ਨੂੰ ਹੁਣ ਇੱਕ ਆਖਰੀ ਨੋਟਿਸ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ‘ਆਪ’ ਦੇ ਬੁਲਾਰੇ ਨੀਲ ਗਰਗ ਨੇ ਇਸ ‘ਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਹੁਣ ਸਰਕਾਰ ਬਦਲ ਗਈ ਹੈ। ਸਰਕਾਰੀ ਫਲੈਟ ਤਾਂ ਖਾਲੀ ਕਰਨ ਹੀ ਪੈਣੇ ਨੇ ਫੇਰ ਕਿਉਂ ਵਾਰ ਵਾਰ ਨੋਟਿਸਾਂ ਦੀ ਜਰੂਰਤ ਹੈ।
ਹੁਣ ਸਰਕਾਰ ਬਦਲ ਗਈ ਹੈ। ਸਰਕਾਰੀ ਫਲੈਟ ਤਾਂ ਖਾਲੀ ਕਰਨ ਹੀ ਪੈਣੇ ਨੇ ਫੇਰ ਕਿਉਂ ਵਾਰ ਵਾਰ ਨੋਟਿਸਾਂ ਦੀ ਜਰੂਰਤ ਹੈ। @Sandhwan @BhagwantMann @HarpalCheemaMLA @News18Punjab @ZeePunjabHH pic.twitter.com/8sgpEiLfUv
— Neel Garg (@GargNeel) June 12, 2022