ਗਿੱਦੜਬਾਹਾ ’ਚ ਕਿਸਾਨਾਂ ਵੱਲੋਂ ਵਿਧਾਇਕ ਰਾਜਾ ਵੜਿੰਗ ਦਾ ਕੀਤਾ ਗਿਆ ਵਿਰੋਧ

0
62

ਗਿੱਦੜਬਾਹਾ : ਅੱਜ ਗਿੱਦੜਬਾਹਾ ਵਿਖੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਉੱਥੇ ਇੱਕ ਉਦਘਾਟਨੀ ਸਮਾਰੋਹ ’ਤੇ ਪਹੁੰਚੇ ਸਨ। ਵਰਨਣਯੋਗ ਹੈ ਕਿ ਪਿੰਡ ਗਿੱਦੜਬਾਹਾ ਵਿਖੇ ਛੱਪੜ ਦੇ ਸੁੰਦਰੀਕਰਨ ਦਾ ਉਦਘਾਟਨ ਕਰਨ ਪਹੁੰਚੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਿਸਾਨਾਂ ਵੱਲੋ ਵਿਰੋਧ ਕੀਤਾ ਗਿਆ। ਪੁਲਿਸ ਨੇ ਕਿਸਾਨਾਂ ਨੂੰ ਉਦਘਾਟਨ ਸਥਾਨ ਤੋਂ ਕਰੀਬ 150 ਮੀਟਰ ਦੂਰੀ ’ਤੇ ਰੋਕੀ ਰੱਖਿਆ। ਕਿਸਾਨਾਂ ਨੇ ਵਿਰੋਧ ਵਿਚ ਲਗਾਤਾਰ ਨਾਅਰੇਬਾਜ਼ੀ ਜਾਰੀ ਰੱਖੀ।

ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾਂ ਸਮਾਂ ਦਿੱਲੀ ਮੋਰਚਾ ਚੱਲ ਰਿਹਾ ਹੈ, ਪਿੰਡਾਂ ’ਚ ਕਿਸੇ ਵੀ ਸਿਆਸੀ ਆਗੂ ਨੂੰ ਨਹੀਂ ਵੜਣ ਦਿੱਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਸੰਬੰਧੀ ਬਿਆਨ ਵੀ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਉਹ ਅੱਜ ਪਿੰਡਾਂ ਦੇ ਵਿਕਾਸ ਦੇ ਕਾਰਜਾਂ ਦੇ ਉਦਘਾਟਨ ਸਮਾਗਮਾਂ ’ਚ ਸ਼ਿਰਕਤ ਲਈ ਆਏ ਹਨ। ਇਹ ਸਾਰੇ ਵਿਕਾਸ ਵੀ ਪਿੰਡਾਂ ਅਤੇ ਕਿਸਾਨਾਂ ਨਾਲ ਜੁੜੇ ਹੋਏ ਹਨ। ਉਹ ਪਹਿਲੇ ਦਿਨ ਤੋਂ ਕਿਸਾਨੀ ਸੰਘਰਸ਼ ਵਿਚ ਨਾਲ ਹਨ ਅਤੇ ਭਵਿੱਖ ਵਿਚ ਵੀ ਜਿੱਥੇ ਕਿਸਾਨ ਜਥੇਬੰਦੀਆਂ ਹੁਕਮ ਕਰਨਗੀਆਂ ਉਹ ਪੂਰਾ ਸਾਥ ਦੇਣਗੇ।

LEAVE A REPLY

Please enter your comment!
Please enter your name here