ਖਾਣ ਬਣਾਉਣ ਵੇਲੇ ਕਿਹੜੇ ਤੇਲ ਦੀ ਕਰਨੀ ਚਾਹੀਦੀ ਹੈ ਵਰਤੋਂ, ਜਾਣੋ ਘਿਓ ਜਾਂ ਤੇਲ ‘ਚੋਂ ਕਿਹੜਾ ਹੁੰਦਾ ਹੈ ਸਹੀ

0
133

ਕਿਸੇ ਵੀ ਵਿਅਕਤੀ ਦੀ ਵਧੀਆ ਸਿਹਤ ਲਈ ਜਰੂਰੀ ਹੈ ਕਿ ਉਸ ਵਿਅਕਤੀ ਦੁਆਰਾ ਆਪਣੀ ਖੁਰਾਕ ‘ਚ ਅਜਿਹੇ ਪਦਾਰਥ ਦੀ ਵਰਤੋਂ ਕੀਤੀ ਜਾਵੇ ਜੋ ਸਹੀ ਤੇਲ ਜਾਂ ਘਿਓ ‘ਚ ਬਣਾਇਆ ਹੋਵੇ। ਚੰਗੀ ਸਿਹਤ ਲਈ ਖਾਣਾ ਪਕਾਉਣ ਵਾਲੇ ਤੇਲ ਦੀ ਅਹਿਮ ਭੂਮਿਕਾ ਹੁੰਦੀ ਹੈ। ਖਾਣ ਬਣਾਉਣ ਵਾਲੇ ਤੇਲ ਦੇ ਸਬੰਧ ਵਿੱਚ ਹਰ ਇੱਕ ਦੀ ਆਪਣੀ ਪਸੰਦ ਹੈ। ਇਸ ਦੀ ਵਰਤੋਂ ਖੇਤਰ ਤੇ ਉਪਲਬਧਤਾ ਦੇ ਅਧਾਰ ’ਤੇ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ, ਕਈ ਵਾਰ ਲੋਕਾਂ ਦੇ ਦਿਮਾਗ ਵਿੱਚ ਇਹ ਪ੍ਰਸ਼ਨ ਆਉਂਦਾ ਹੈ ਕਿ ਉਨ੍ਹਾਂ ਲਈ ਕਿਹੜਾ ਖਾਣਾ ਪਕਾਉਣ ਵਾਲਾ ਤੇਲ ਸਭ ਤੋਂ ਵਧੀਆ ਹੈ। ਆਓ ਜਾਣਦੇ ਹਾਂ ਕਿ ਚੰਗੀ ਸਿਹਤ ਲਈ ਕਿਸ ਦੀ ਵਰਤੋਂ ਬਿਹਤਰ ਹੁੰਦੀ ਹੈ।

ਕੈਲੋਰੀ ਪੱਖੋਂ

ਕੈਲੋਰੀ ਦੇ ਰੂਪ ਵਿੱਚ, ਜ਼ੈਤੂਨ ਦਾ ਤੇਲ, ਨਾਰੀਅਲ ਤੇਲ ਤੇ ਘਿਓ ਵਿੱਚ ਤਿੰਨਾਂ ਵਿੱਚ ਲਗਪਗ ਇੱਕੋ ਜਿਹੀ ਕੈਲੋਰੀ ਹੁੰਦੀ ਹੈ। ਇੱਕ ਚਮਚ ਨਾਰੀਅਲ ਤੇਲ ਵਿੱਚ ਲਗਪਗ 117 ਕੈਲੋਰੀਆਂ ਹੁੰਦੀਆਂ ਹਨ, ਜੈਤੂਨ ਦੇ ਤੇਲ ਦੀ ਇੱਕੋ ਮਾਤਰਾ ਵਿੱਚ 119 ਕੈਲੋਰੀ ਤੇ ਘਿਓ ਵਿੱਚ ਲਗਪਗ 120 ਕੈਲੋਰੀਜ਼ ਹੁੰਦੀਆਂ ਹਨ।

ਪੋਸ਼ਣ ਪੱਖੋਂ

ਜੇ ਅਸੀਂ ਪੌਸ਼ਟਿਕ ਤੱਤਾਂ ਬਾਰੇ ਗੱਲ ਕਰਦੇ ਹਾਂ, ਤਾਂ ਜੈਤੂਨ ਦਾ ਤੇਲ ਵਿੱਚ ਨਾ ਸਿਰਫ ਸੈਚੁਰੇਟਡ ਤੇ ਮੋਨੋਸੈਚੁਰੇਟਿਡ ਚਿਕਨਾਈ ਹੁੰਦੀ ਹੈ, ਸਗੋਂ ਇਸ ਵਿੱਚ ਵਿਟਾਮਿਨ ਈ ਅਤੇ ਕੇ ਵੀ ਹੁੰਦੇ ਹਨ। ਨਾਰੀਅਲ ਦੇ ਤੇਲ ਵਿੱਚ ਸੈਚੁਰੇਟਡ ਚਿਕਨਾਈ ਤੇ ਵਿਟਾਮਿਨ ਈ, ਕੇ ਤੇ ਕੈਲਸ਼ੀਅਮ ਦੀ ਘੱਟ ਮਾਤਰਾ ਹੁੰਦੀ ਹੈ ਪਰ ਜ਼ੈਤੂਨ ਦੇ ਤੇਲ ਦੇ ਮੁਕਾਬਲੇ ਨਾਰੀਅਲ ਦੇ ਤੇਲ ਵਿੱਚ ਘੱਟ ਪੌਸ਼ਟਿਕ ਤੱਤ ਹੁੰਦੇ ਹਨ।

ਇਸੇ ਤਰ੍ਹਾਂ ਘਿਓ ਵਿੱਚ ਇੰਨੀ ਹੀ ਸੈਚੁਰੇਟਡ ਤੇ ਮੋਨੋਸੈਚੁਰੇਟਿਡ ਚਿਕਨਾਈ ਦੇ ਨਾਲ ਨਾਲ ਵਿਟਾਮਿਨ ਏ ਵੀ ਹੁੰਦਾ ਹੈ। ਘਿਓ ਵਿੱਚ ਵਿਟਾਮਿਨ ਕੇ ਤੇ ਈ ਵੀ ਪਾਏ ਜਾਂਦੇ ਹਨ।

ਕਿਹੜਾ ਤੇਲ ਸਭ ਤੋਂ ਵਧੀਆ?

ਘਿਓ ਵਿੱਚ ਸਭ ਤੋਂ ਵੱਧ ਪੌਸ਼ਟਿਕ ਤੱਤ ਹੁੰਦੇ ਹਨ ਪਰ ਇਸ ਵਿੱਚ ਕੈਲੋਰੀ ਵੀ ਜ਼ਿਆਦਾ ਹੁੰਦੀ ਹੈ। ਇਹ ਪੌਸ਼ਟਿਕ ਤੱਤ ਫਲਾਂ ਅਤੇ ਸਬਜ਼ੀਆਂ ਤੋਂ ਵੀ ਮਿਲ ਸਕਦੇ ਹਨ। ਕਿਉਂਕਿ ਤੇਲ ਵਿੱਚ ਮੌਜੂਦ ਚਰਬੀ ਕੋਲੈਸਟ੍ਰੋਲ ਨੂੰ ਵਧਾਉਂਦੀ ਹੈ, ਇਸ ਲਈ ਦਿਲ ਦੀਆਂ ਬਿਮਾਰੀਆਂ ਦਾ ਡਰ ਵੀ ਰਹਿੰਦਾ ਹੈ।

ਇਸ ਤਰ੍ਹਾਂ ਜੈਤੂਨ ਦੇ ਤੇਲ ਦੀ ਵਰਤੋਂ ਦਿਲ ਲਈ ਵਧੀਆ ਹੈ। ਇੱਕ ਖੋਜ ਤੋਂ ਪਤਾ ਚੱਲਿਆ ਹੈ ਕਿ ਇਸ ਦੀ ਵਰਤੋਂ ਦਿਲ ਦੇ ਰੋਗਾਂ ਦਾ ਖ਼ਤਰਾ 5 ਪ੍ਰਤੀਸ਼ਤ ਤੱਕ ਘਟਾਉਂਦੀ ਹੈ। ਕੁੱਲ ਮਿਲਾ ਕੇ, ਕੁਝ ਮਾਤਰਾ ਵਿੱਚ ਘਿਓ ਦਾ ਸੇਵਨ ਕਰਨ ਤੋਂ ਇਲਾਵਾ, ਜ਼ੈਤੂਨ ਦਾ ਤੇਲ ਸਿਹਤ ਲਈ ਤੁਲਨਾਤਮਕ ਤੌਰ ਤੇ ਚੰਗਾ ਹੁੰਦਾ ਹੈ।

LEAVE A REPLY

Please enter your comment!
Please enter your name here