ਵਾਸ਼ਿੰਗਟਨ : ਅਮਰੀਕਾ ਦੇ ਕੋਲੋਰਾਡੋ ਰਾਜ ਦੇ ਅਰਵਾੜਾ ਸ਼ਹਿਰ ‘ਚ ਗੋਲੀਬਾਰੀ ਦੀ ਇੱਕ ਘਟਨਾ ‘ਚ ਬੰਦੂਕਦਾਰੀ ਸਮੇਤ 3 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਅਰਵਾੜਾ ਪੁਲਿਸ ਵਿਭਾਗ ਨੇ ਟਵੀਟ ਕਰ ਦੱਸਿਆ ਕਿ ਅਰਵਾੜਾ ‘ਚ ਸੋਮਵਾਰ ਨੂੰ ਗੋਲੀਬਾਰੀ ਦੀ ਘਟਨਾ ਹੋਈ ਹੈ। ਸਥਾਨਕ ਮੀਡੀਆ ਨੇ ਅਰਵਾੜਾ ਪੁਲਿਸ ਵਿਭਾਗ ਦੇ ਡਿਪਟੀ ਚੀਫ਼ ਐਡ ਬ੍ਰੈਡੀ ਦੇ ਹਵਾਲੇ ਨਾਲ ਦੱਸਿਆ ਕਿ ਅਰਵਾੜਾ ਲਾਇਬ੍ਰੇਰੀ ਦੇ ਕੋਲ ਚੌਰਾਹੇ ‘ਤੇ ਗੋਲੀਬਾਰੀ ‘ਚ ਇੱਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਹੈ ਅਤੇ ਪਰਿਵਾਰ ਨੂੰ ਸੂਚਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਪਹਿਚਾਣ ਉਜਾਗਰ ਕੀਤੀ ਜਾਵੇਗੀ।
ਖ਼ਬਰਾਂ ਅਨੁਸਾਰ ਪੁਲਿਸ ਨੇ ਦੱਸਿਆ ਕਿ ਬੰਦੂਕਧਾਰੀ ਨੂੰ ਪੁਲਿਸ ਨੇ ਮਾਰ ਗਿਰਾਇਆ ਹੈ ਅਤੇ ਉਸ ਦੀ ਪਹਿਚਾਣ ਕੋਰੋਨਰ ਦਾ ਦਫ਼ਤਰ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਗੋਲੀਬਾਰੀ ‘ਚ ਜਖ਼ਮੀ ਇੱਕ ਅਣਜਾਣ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ , ਜਿੱਥੇ ਉੁਸਦੀ ਮੌਤ ਹੋ ਗਈ ।