ਅਫਰੀਕੀ ਦੇਸ਼ ਮਾਲੀ ‘ਚ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਕੀਤਾ ਗਿਆ ਗ੍ਰਿਫ਼ਤਾਰ

0
83

ਅਫਰੀਕੀ ਦੇਸ਼ ਮਾਲੀ ਵਿਚ ਫੌਜੀਆਂ ਵੱਲੋਂ ਕੀਤੀ ਗਈ ਬਗਾਵਤ। ਉਨ੍ਹਾਂ ਦੇਸ਼ ਦੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ ਸੀ।ਇਸ ਘਟਨਾ ਤੋਂ ਕੁਝ ਘੰਟਿਆਂ ਬਾਅਦ ਹੀ ਸਰਕਾਰ ਵਿਚ ਫੇਰਬਦਲ ਕਰ ਦਿੱਤਾ ਗਿਆ ਹੈ ਤੇ ਫੌਜ ਦੇ ਦੋ ਮੈਂਬਰਾਂ ਨੂੰ ਸਰਕਾਰ ਵਿਚ ਸ਼ਾਮਲ ਕੀਤਾ ਗਿਆ ਹੈ।

ਇਹ ਜਾਣਕਾਰੀ ਅਫਰੀਕੀ ਸੰਘ ਤੇ ਸੰਯੁਕਤ ਰਾਸ਼ਟਰ ਨੇ ਦਿੱਤੀ। ਜ਼ਿਕਰਯੋਗ ਹੈ ਕਿ ਮਾਲੀ ਵਿਚ ਨੌਂ ਮਹੀਨੇ ਪਹਿਲਾਂ ਫੌਜ ਨੇ ਤਖਤਾ ਪਲਟਦਿਆਂ ਸੱਤਾ ਆਪਣੇ ਹੱਥ ਲੈ ਲਈ ਸੀ। ਦੂਜੇ ਪਾਸੇ ਪੱਛਮੀ ਅਫਰੀਕੀ ਖੇਤਰੀ ਖੰਡ ਤੇ ਕੌਮਾਂਤਰੀ ਭਾਈਚਾਰੇ ਨੇ ਰਾਸ਼ਟਰਪਤੀ ਬਾਹ ਅਨਡਾਵ ਤੇ ਪ੍ਰਧਾਨ ਮੰਤਰੀ ਮੋਕਟਰ ਆਓਨੇ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਹੈ।

ਸੰਯੁਕਤ ਰਾਸ਼ਟਰ ਹਰ ਸਾਲ ਮਾਲੀ ਵਿਚ ਸ਼ਾਂਤੀ ਸੈਨਿਕਾਂ ਉੱਤੇ 1.2 ਅਰਬ ਡਾਲਰ ਖਰਚ ਕਰ ਰਿਹਾ ਹੈ। ਸੈਨਾ ਉੱਤੇ ਅੰਤਰਰਾਸ਼ਟਰੀ ਦਬਾਅ ਤੋਂ ਬਾਅਦ ਮੌਜੂਦਾ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਅਹੁਦਾ ਸੰਭਾਲਿਆ ਸੀ।

ਸੈਨਾ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਹੁਣ ਚਿੰਤਾ ਦਾ ਵਿਸ਼ਾ ਜਾਪਣ ਲੱਗਾ ਹੈ ਕਿ ਕੀ ਅਸਥਾਈ ਸਰਕਾਰ ਅਗਲੇ ਸਾਲ ਫਰਵਰੀ ਵਿਚ ਮਾਲੀ ਵਿਚ ਚੋਣਾਂ ਕਰਾਉਣ ਦੇ ਯੋਗ ਹੋਵੇਗੀ।

 

LEAVE A REPLY

Please enter your comment!
Please enter your name here