ਨਵੀਂ ਦਿੱਲੀ : ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਇਨਲ ਲਈ ਟੀਮ ਇੰਡੀਆ ਨੇ ਆਪਣੀ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਸਾਊਥੈਂਪਟਨ ‘ਚ ਨਿਊਜ਼ੀਲੈਂਡ ਦੇ ਖਿਲਾਫ ਅੱਜ ਤੋਂ ਸ਼ੁਰੂ ਹੋ ਰਹੇ ਖਿਤਾਬੀ ਮੁਕਾਬਲੇ ‘ਚ ਟੀਮ ਇੰਡੀਆ 6 ਬੱਲੇਬਾਜ਼ਾਂ ਅਤੇ 5 ਗੇਂਦਬਾਜ਼ਾਂ ਦੇ ਨਾਲ ਉਤਰੇਗੀ। ਟੀਮ ਇੰਡੀਆ ਦੀ ਪਲੇਇੰਗ 11 ਦੀ ਜਾਣਕਾਰੀ ਬੀਸੀਸੀਆਈ ਨੇ ਟਵੀਟ ਕਰ ਦਿੱਤੀ ਹੈ।

ਫਾਇਨਲ ਲਈ ਪਲੇਇੰਗ ਇਲੈਵਨ ‘ਚ ਇਸ਼ਾਂਤ ਸ਼ਰਮਾ ਨੂੰ ਮੌਕਾ ਦਿੱਤਾ ਗਿਆ ਹੈ। ਜਦੋਂਕਿ ਮੋਹੰਮਦ ਸਿਰਾਜ ਨੂੰ ਪਲੇਇੰਗ ਇਲੇਵਨ ‘ਚ ਜਗ੍ਹਾ ਨਹੀਂ ਮਿਲੀ ਹੈ। ਉਥੇ ਹੀ ਸਪਿਨਰ ਗੇਂਦਬਾਜ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਸਾਊਥੈਂਪਟਨ ‘ਚ 2 ਸਪਿਨਰਸ ਦੇ ਨਾਲ ਉਤਰੇਗੀ। ਟੀਮ ‘ਚ ਰਵਿੰਦਰ ਜਡੇਜਾ ਅਤੇ ਆਰ ਅਸ਼ਵਿਨ ਦੋਵਾਂ ਨੂੰ ਮੌਕਾ ਮਿਲਿਆ ਹੈ। ਉਥੇ ਹੀ ਹਨੁਮਾ ਵਿਹਾਰੀ ਨੂੰ ਪਲੇਇੰਗ ਇਲੈਵਨ ‘ਚ ਜਗ੍ਹਾ ਨਹੀਂ ਮਿਲੀ ਜੋ ਹਾਲ ਹੀ ‘ਚ ਇੰਗਲੈਂਡ ‘ਚ ਕਾਊਂਟੀ ਕ੍ਰਿਕੇਟ ਵੀ ਖੇਡੇ ਸਨ, ਹਾਲਾਂਕਿ ਉਨ੍ਹਾਂ ਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਰਿਹਾ।

ਟੀਮ ਇੰਡੀਆ ਦੀ Playing 11 : ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਆਰ ਅਸ਼ਵਿਨ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਅਤੇ ਇਸ਼ਾਂਤ ਸ਼ਰਮਾ।