ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਭਾਰਤ ਵਿੱਚ ਪਹਿਲੀ ਵਾਰ ਮਿਲੇ ਕੋਰੋਨਾ ਵਾਇਰਸ ਦੇ ਵੇਰੀਐਂਟ ਨੂੰ ‘ਡੈਲਟਾ’ ਅਤੇ ‘ਕਪਾ’ ਵੇਰੀਐਂਟ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਨੂੰ ਡਬਲ ਮਿਊਟੈਂਟ ਵਾਇਰਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। WHO ਦਾ ਇਹ ਫੈਸਲਾ ਅਜਿਹੇ ਸਮੇਂ ‘ਤੇ ਆਇਆ ਹੈ ਜਦੋਂ ਇਸ ਵੇਰੀਐਂਟ ਨੂੰ ਭਾਰਤ ਦਾ ਕਹੇ ਜਾਣ ‘ਤੇ ਵਿਵਾਦ ਹੋ ਰਿਹਾ ਹੈ ਅਤੇ ਕੇਂਦਰ ਸਰਕਾਰ ਨੇ ਇਸ ‘ਤੇ ਸਖ਼ਤ ਇਤਰਾਜ ਜਤਾਇਆ ਸੀ।
ਡਬਲ ਮਿਊਟੈਂਟ ਜਾਂ ਡੈਲਟਾ ਵੇਰੀਐਂਟ B.1.617 ਨੂੰ ਭਾਰਤ ਵਿੱਚ ਇਨਫੈਕਸ਼ਨ ਦੀ ਦੂਜੀ ਲਹਿਰ ਲਈ ਜ਼ਿੰਮੇਦਾਰ ਮੰਨਿਆ ਜਾ ਰਿਹਾ ਹੈ। ਵਾਇਰਸ ਦਾ ਇਹ ਰੂਪ ਮੂਲ ਵਾਇਰਸ ਤੋਂ ਕਿਤੇ ਜ਼ਿਆਦਾ ਖ਼ਤਰਨਾਕ ਪਾਇਆ ਗਿਆ ਹੈ। ਭਾਰਤ ਤੋਂ ਬਾਅਦ ਦੁਨੀਆ ਦੇ ਕਈ ਦੇਸ਼ਾਂ ਵਿੱਚ ਇਸ ਦੀ ਹਾਜ਼ਰੀ ਪਾਈ ਗਈ ਹੈ ਅਤੇ WHO ਇਸ ਨੂੰ ਚਿੰਤਾ ਵਧਾਉਣ ਵਾਲਾ ਵੇਰੀਐਂਟ ਦੱਸ ਚੁੱਕਾ ਹੈ।