Tuesday, September 27, 2022
spot_img

WHO ਚੀਫ਼ ਨੇ ਦਿੱਤੀ ਚੇਤਾਵਨੀ, ਕਿਹਾ- ਕੋਵਿਡ ਦੇ ਬਹੁਤ ਖ਼ਤਰਨਾਕ ਪੜਾਅ ‘ਤੇ ਹੈ ਵਿਸ਼ਵ

ਸੰਬੰਧਿਤ

ਪਟਿਆਲਾ ਪੁਲਿਸ ਨੇ ਅਸਲੇ ਸਮੇਤ ਗੈਂਗਸਟਰ ਕੀਤੇ ਕਾਬੂ

ਪਟਿਆਲਾ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਵਿਦੇਸ਼ੀ ਪਿਸਟਲ, ਰਾਇਫਲ...

ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਜਲਦ ਮਿਲਣਗੇ ਸੁਰੱਖਿਆ ਗਾਰਡ: ਹਰਜੋਤ ਬੈਂਸ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ...

‘ਆਪ’ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਵਿਧਾਨ ਸਭਾ ਹਲਕਾ ਭਦੌੜ ਤੋਂ ਆਮ ਆਦਮੀ ਪਾਰਟੀ ਦੇ...

Share

ਕੋਰੋਨਾ ਮਹਾਂਮਾਰੀ ਨੇ ਹੁਣ ਤੱਕ ਅਨੇਕਾਂ ਲੋਕਾਂ ਦੀ ਜਾਨ ਲੈ ਲਈ ਹੈ। ਦੁਨੀਆ ਭਰ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਅਜੇ ਵੀ ਜਾਰੀ ਹੈ। ਇਸੇ ਵਿਚਾਲੇ WHO ਵੱਲੋਂ ਚੇਤਾਵਨੀ ਦਿੱਤੀ ਗਈ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਧਨੋਮ ਗੈਬਰੇਸੇਅਸ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਲਗਭਗ 100 ਦੇਸ਼ਾਂ ਵਿੱਚ ਵਧੇਰੇ ਸੰਕ੍ਰਮਣਸ਼ੀਲ ਡੈਲਟਾ ਵੈਰੀਐਂਟ ਦੀ ਪਛਾਣ ਕੀਤੀ ਗਈ ਹੈ ਅਤੇ ਇਸ ਦੇ ਮੱਦੇਨਜ਼ਰ ਵਿਸ਼ਵ ਕੋਵਿਡ-19 ਮਹਾਂਮਾਰੀ ਦੇ ‘ਬਹੁਤ ਖਤਰਨਾਕ ਪੜਾਅ’ ਵਿੱਚ ਹੈ ।

ਇਸ ਸੰਬੰਧੀ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਡੈਲਟਾ ਰੂਪ ਵਿਕਸਤ ਹੋ ਰਿਹਾ ਹੈ ਅਤੇ ਬਦਲ ਰਿਹਾ ਹੈ ਅਤੇ ਇਹ ਕਈ ਦੇਸ਼ਾਂ ਵਿੱਚ ਕੋਵਿਡ-19 ਦਾ ਮੁੱਖ ਵਾਇਰਸ ਬਣਦਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ, “ਮੈਂ ਪਹਿਲਾਂ ਹੀ ਵਿਸ਼ਵਵਿਆਪੀ ਨੇਤਾਵਾਂ ਨੂੰ ਅਪੀਲ ਕਰ ਚੁੱਕਿਆ ਹਾਂ ਕਿ ਅਗਲੇ ਸਾਲ ਇਸ ਸਮੇਂ ਤੱਕ ਹਰੇਕ ਦੇਸ਼ ਵਿੱਚ 70 ਪ੍ਰਤੀਸ਼ਤ ਲੋਕਾਂ ਦਾ ਟੀਕਾਕਰਨ ਕਰ ਲਿਆ ਜਾਵੇ।”

ਇਸਦੇ ਨਾਲ ਹੀ ਕਿਹਾ ਕਿ ਟੀਕੇ ਦੀਆਂ ਤਿੰਨ ਅਰਬ ਖੁਰਾਕਾਂ ਪਹਿਲਾਂ ਹੀ ਵੰਡੀਆਂ ਜਾ ਚੁੱਕੀਆਂ ਹਨ ਅਤੇ ਇਹ ਕੁਝ ਦੇਸ਼ਾਂ ਦੀ ਸਾਂਝੀ ਤਾਕਤ ਦੇ ਅਧੀਨ ਹੈ ਕਿ ਉਹ ਕਦਮ ਵਧਾਉਣ ਅਤੇ ਇਹ ਯਕੀਨੀ ਬਣਾਉਣ ਕਿ ਟੀਕੇ ਸਾਂਝੇ ਕੀਤੇ ਗਏ ਹਨ । ਵਿਸ਼ਵ ਪੱਧਰ ‘ਤੇ ਦਿੱਤੀ ਜਾਣ ਵਾਲੀ ਟੀਕੇ ਦੀ ਖੁਰਾਕ ਵਿੱਚੋਂ ਦੋ ਪ੍ਰਤੀਸ਼ਤ ਤੋਂ ਵੀ ਘੱਟ ਗਰੀਬ ਦੇਸ਼ਾਂ ਵਿੱਚ ਹਨ । ਹਾਲਾਂਕਿ, ਬ੍ਰਿਟੇਨ, ਅਮਰੀਕਾ, ਫਰਾਂਸ ਅਤੇ ਕੈਨੇਡਾ ਸਮੇਤ ਅਮੀਰ ਦੇਸ਼ਾਂ ਨੇ ਕੋਵਿਡ-19 ਦੇ ਇੱਕ ਅਰਬ ਟੀਕੇ ਦਾਨ ਕਰਨ ਦਾ ਵਾਅਦਾ ਕੀਤਾ ਹੈ । ਪਰ WHO ਦਾ ਅਨੁਮਾਨ ਹੈ ਕਿ ਵਿਸ਼ਵ ਨੂੰ ਟੀਕਾਕਰਨ ਲਈ 11 ਅਰਬ (1100 ਕਰੋੜ) ਖੁਰਾਕਾਂ ਦੀ ਜ਼ਰੂਰਤ ਹੈ।

ਯੂਰਪੀਅਨ ਯੂਨੀਅਨ ਦੀ ਮੈਡੀਕਲ ਏਜੇਂਸੀ ਨੇ ਕੁੱਝ ਦਿਨ ਪਹਿਲਾਂ ਕਿਹਾ ਸੀ ਕਿ ਯੂਰਪ ਵਿੱਚ ਕੋਰੋਨਾ ਦੇ 90 ਪ੍ਰਤੀਸ਼ਤ ਨਵੇਂ ਕੇਸ ਡੈਲਟਾ ਵੈਰੀਐਂਟ ਨਾਲ ਸਬੰਧਿਤ ਹੋ ਸਕਦੇ ਹਨ। ਯੂਰਪੀਅਨ ਸੈਂਟਰ ਫਾਰ ਡਿਜ਼ੀਜ਼ ਪ੍ਰਿਵੈਂਸ਼ਨ ਐਂਡ ਕੰਟਰੋਲ ਨੇ ਕਿਹਾ ਸੀ ਕਿ ਬਹੁਤ ਸੰਭਵ ਹੈ ਕਿ ਇਨ੍ਹਾਂ ਗਰਮੀਆਂ ਵਿੱਚ ਡੈਲਟਾ ਵੈਰੀਐਂਟ ਬੁਰੀ ਤਰ੍ਹਾਂ ਫੈਲ ਜਾਵੇਗਾ। ਸਾਡਾ ਅਨੁਮਾਨ ਹੈ ਕਿ ਅਗਸਤ ਮਹੀਨੇ ਅੰਤ ਤੱਕ ਯੂਰਪ ਵਿੱਚ 90% ਮਾਮਲੇ ਇਸ ਵੈਰੀਐਂਟ ਨਾਲ ਸੰਬੰਧਿਤ ਹੋਣਗੇ।

spot_img