US ‘ਚ ਐਮਰਜੈਂਸੀ ਵਰਤੋਂ ਲਈ Covaxin ਨੂੰ ਨਹੀਂ ਮਿਲੀ ਮਨਜ਼ੂਰੀ, FDA ਨੇ ਕੀਤੀ ਨਾਂਹ

0
43

ਭਾਰਤ ਬਾਇਓਟੈਕ ਦੇ ਕੋਵੈਕਸਿਨ ਨੂੰ ਅਮਰੀਕਾ ਵਿਚ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ ਨਹੀਂ ਮਿਲੀ। ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐਫ ਡੀ ਏ) ਨੇ ਭਾਰਤ ਬਾਇਓਟੈਕ ਦੀ ਆਪਣੀ ਵੈਕਸੀਨ ਦੀ ਐਮਰਜੈਂਸੀ ਯੂਜ਼ ਅਥਾਰਟੀਜਾਈਜ਼ੇਸ਼ਨ (ਈਯੂਏ) ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ। ਜਿਸ ਕਾਰਨ ਅਮਰੀਕਾ ਵਿੱਚ ਭਾਰਤ ਬਾਇਓਟੈਕ ਦੀ ਟੀਕਾ ਲਾਂਚ ਹੋਣ ਵਿੱਚ ਦੇਰੀ ਹੋ ਸਕਦੀ ਹੈ। ਹਾਲ ਹੀ ਵਿੱਚ, ਭਾਰਤ ਬਾਇਓਟੈਕ ਦੇ ਕੋਵੈਕਸਿਨ ਲਈ ਅਮਰੀਕਾ ਦੇ ਭਾਈਵਾਲ ਓਕਿਊਜੇਨ ਨੇ ਇਸ ਟੀਕੇ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਮੰਗਣ ਲਈ ਇੱਕ ਮਾਸਟਰ ਫਾਈਲ ਐੱਫ ਡੀ ਏ ਨੂੰ ਭੇਜੀ ਸੀ।

ਭਾਰਤ ਬਾਇਓਟੈਕ ਦੇ ਯੂਐਸ ਸਾਥੀ ਓਕਿਊਜੇਨ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਹੁਣ ਕੋਵੈਕਸਿਨ ਦੀ ਪੂਰੀ ਮਨਜ਼ੂਰੀ ਲਵੇਗੀ। ਯੂਐਸ ਦੇ ਐਫ ਡੀ ਏ ਨੇ ਭਾਰਤ ਬਾਇਓਟੈਕ ਨੂੰ ਇਕ ਹੋਰ ਅਜ਼ਮਾਇਸ਼ ਕਰਨ ਲਈ ਕਿਹਾ ਹੈ ਤਾਂ ਜੋ ਕੰਪਨੀ ਇਕ ਬਾਇਓਲੋਜੀਕਲ ਲਾਇਸੈਂਸ ਐਪਲੀਕੇਸ਼ਨ (ਬੀ.ਐਲ.ਏ.) ਲਈ ਦਾਇਰ ਕਰ ਸਕੇ, ਜੋ ਇੱਕ ਪੂਰਨ ਮਨਜੂਰੀ ਹੈ।

ਖ਼ਬਰਾਂ ਅਨੁਸਾਰ ਦੱਸਿਆ ਗਿਆ ਹੈ ਕਿ ਐਫ ਡੀ ਏ ਦਾ ਇਹ ਜਵਾਬ ਓਕਿਊਜੇਨ ਦੀ ਮਾਸਟਰ ਫਾਈਲ ਦੇ ਸੰਬੰਧ ਵਿਚ ਸੀ, ਜਿਸ ਨੂੰ ਪਿਛਲੇ ਸਮੇਂ ਕੰਪਨੀ ਵਲੋਂ ਜਮ੍ਹਾ ਕੀਤਾ ਗਿਆ ਸੀ। ਐੱਫ ਡੀ ਏ ਨੇ ਸਿਫਾਰਸ਼ ਕੀਤੀ ਸੀ ਕਿ ਓਕਿਊਜੇਨ ਨੂੰ ਇਸ ਟੀਕੇ ਲਈ ਐਮਰਜੈਂਸੀ ਵਰਤੋਂ ਅਧਿਕਾਰ ਦੀ ਬਜਾਏ ਬੀ.ਐਲ.ਐੱਸ. ਸਬਮਿਸ਼ਨ ‘ਤੇ ਫੋਕਸ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਐਫ ਡੀ ਏ ਨੇ ਟੀਕੇ ਸੰਬੰਧੀ ਵਾਧੂ ਜਾਣਕਾਰੀ ਅਤੇ ਡਾਟਾ ਦੀ ਬੇਨਤੀ ਵੀ ਕੀਤੀ ਹੈ। ਓਕਿਊਜੇਨ ਨੇ ਕਿਹਾ ਹੈ ਕਿ ਕੰਪਨੀ ਆਪਣੀ ਅਰਜ਼ੀ ਨੂੰ ਮਨਜ਼ੂਰੀ ਦੇਣ ਲਈ ਲੋੜੀਂਦੇ ਵਾਧੂ ਦਸਤਾਵੇਜ਼ਾਂ ‘ਤੇ ਐਫ ਡੀ ਏ ਨਾਲ ਵਿਚਾਰ ਵਟਾਂਦਰੇ ਵਿਚ ਹੈ। ਓਕਿਊਜੇਨ ਦੇ ਮੁੱਖ ਕਾਰਜਕਾਰੀ ਸ਼ੰਕਰ ਮੁਸੂਨਿਰੀ ਨੇ ਕਿਹਾ, “ ਭਾਵੇਂ ਕਿ ਇਸ ਵੈਕਸੀਨ ਨੂੰ ਲਿਆਉਣ ਵਿੱਚ ਦੇਰੀ ਹੋ ਰਹੀ ਹੈ ਪਰ ਅਸੀਂ ਇਹ ਟੀਕਾ ਅਮਰੀਕਾ ਲਿਆਉਣ ਲਈ ਵਚਨਬੱਧ ਹਾਂ।

LEAVE A REPLY

Please enter your comment!
Please enter your name here