ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਵਿੱਚ 21 ਜੂਨ ਤੋਂ ਕੋਰੋਨਾ ਕਰਫਿਊ ਵਿੱਚ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ। ਰਾਤ ਦੇ ਕਰਫਿਊ ‘ਚ ਵੀ ਰਾਹਤ ਦਿੱਤੀ ਗਈ ਹੈ। ਨਵੇਂ ਪ੍ਰੋਟੋਕੋਲ ਦੇ ਤਹਿਤ ਕੋਰੋਨਾ ਕਰਫਿਊ ਰਾਤ 9 ਵਜੇ ਤੋਂ ਅਗਲੇ ਦਿਨ ਸਵੇਰੇ 7 ਵਜੇ ਤੱਕ ਰਹੇਗਾ। ਕੋਵਿਡ ਪ੍ਰੋਟੋਕਾਲ ਦੇ ਨਾਲ ਰੈਸਟੋਰੈਂਟਾਂ, ਮਾਲ ਨੂੰ 50% ਸਮਰੱਥਾ ਦੇ ਨਾਲ ਖੋਲ੍ਹਿਆ ਜਾਵੇਗਾ। ਇਸ ਤਰ੍ਹਾਂ ਪਾਰਕ, ਸਟ੍ਰੀਟ ਫੂਡ ਆਦਿ ਦੇ ਸੰਚਾਲਨ ਲਈ ਵੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਫਿਰ ਤੋਂ ਮਾਲ ਖੋਲ੍ਹੇ ਜਾ ਸਕਣਗੇ। ਰੈਸਟੋਰੈਂਟਾਂ ਵਿੱਚ ਵੀ ਰਾਹਤ ਦਿੱਤੀ ਜਾਵੇਗੀ। ਬਾਜ਼ਾਰ ਅਤੇ ਮਾਲ ਰਾਤ 9 ਵਜੇ ਤੱਕ ਖੋਲ੍ਹੇ ਜਾਣਗੇ। ਸੀਐਮ ਨੇ ਕੋਰੋਨਾ ਕਰਫਿਊ ਦੀ ਮਿਆਦ ਵੀ ਵਧਾ ਦਿੱਤੀ ਹੈ।
ਮੁੱਖਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਨੂੰ ਕੋਵਿਡ ਦੀ ਉੱਚ ਪੱਧਰੀ ਬੈਠਕ ਵਿੱਚ ਸਮੀਖਿਆ ਦੌਰਾਨ ਇਹ ਨਿਰਦੇਸ਼ ਜਾਰੀ ਕੀਤੇ ਹਨ। ਹਰ ਰੋਜ਼ ਕਮਾਉਣ – ਖਾਣ ਵਾਲੇ ਪਟਰੀ ਦੁਕਾਨਦਾਰ ਅਤੇ ਸਟ੍ਰੀਟ ਫੂਡ ਦਾ ਸੰਚਾਲਨ ਵੀ ਰਾਤ 9 ਵਜੇ ਤੱਕ ਖੁਲ੍ਹੇ ਰਹਿਣਗੇ। ਪਾਰਕ 21 ਜੂਨ ਤੋਂ ਜਨਤਾ ਲਈ ਵੀ ਖੋਲ੍ਹੇ ਜਾਣਗੇ। ਪਾਰਕ ਅਤੇ ਸੈਰ ਸਪਾਟਾ ਸਥਾਨਾਂ ‘ਤੇ ਹੈਲਪ ਡੈਸਕ ਸਥਾਪਤ ਕੀਤੇ ਜਾਣਗੇ।