ਸ਼ਿਵ ਮੰਦਿਰ ‘ਚ ਅਣਪਛਾਤੇ ਚੋਰ ਨੇ ਦਿੱਤਾ ਚੋਰੀ ਦੀ ਘਟਨਾ ਨੂੰ ਅੰਜ਼ਾਮ
ਸ਼੍ਰੀ ਰਾਮੇਸ਼ਵਰ ਮਹਾਦੇਵ ਸ਼ਿਵ ਮੰਦਿਰ ਡੱਬੀ ਬਾਜ਼ਾਰ ਸਮਰਾਲਾ ਵਿਖੇ ਅਣਪਛਾਤੇ ਚੋਰਾਂ ਵੱਲੋਂ ਸ਼ਿਵਲਿੰਗ ਦੀ ਗਲਹੈਰੀ ਨੂੰ ਲੱਗੀ ਹੋਈ ਪੌਣਾ ਕਿਲੋ ਚਾਂਦੀ ਨੂੰ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਅਣਪਛਾਤੇ ਵੱਲੋਂ ਅੱਜ ਸਵੇਰੇ 10.30 ਵਜੇ ਤੋਂ 11 ਵਜੇ ਦੇ ਕਰੀਬ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੰਦਿਰ ਦੇ ਪੁਜਾਰੀ ਵੱਲੋਂ ਇਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ।
ਇਸ ਘਟਨਾ ਦੇ ਸਬੰਧ ਸਮਰਾਲਾ ਸ਼ਹਿਰ ਦੇ ਲੋਕਾਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ। ਮੌਕੇ ਤੇ ਮੰਦਰ ਵਿੱਚ ਹੋਏ ਇਕੱਠ ਵਿੱਚ ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਰਮਨ ਮਡੇਰਾ ਅਤੇ ਵਾਰਡ ਨੰਬਰ ਪੰਜ ਦੇ ਐਮਸੀ ਸਨੀ ਦੂਆ ਪਹੁੰਚੇ ਅਤੇ ਮਹੱਲਾ ਵਾਸੀਆਂ ਨੇ ਭਾਰੀ ਰੋਸ ਪ੍ਰਗਟ ਕੀਤਾ।
ਜਦੋਂ ਇਸ ਘਟਨਾ ਬਾਰੇ ਮੰਦਰ ਦੇ ਪੁਜਾਰੀ ਧਰਿੰਦਰ ਸ਼ਾਸਤਰੀ ਨੂੰ ਪੁੱਛਿਆ ਗਿਆ। ਪੁਜਾਰੀ ਨੇ ਦੱਸਿਆ ਕਿ ਜਦੋਂ ਇਸ ਚੋਰੀ ਦੀ ਘਟਨਾ ਨੂੰ 10.30 ਵਜੇ ਅੰਜਾਮ ਦਿੱਤਾ ਗਿਆ ਉਸ ਸਮੇਂ ਮੈਂ ਆਪਣੇ ਕਮਰੇ ਵਿੱਚ ਖਾਣਾ ਖਾ ਰਿਹਾ ਸੀ ਜਦੋਂ ਮੈਂ ਮੰਦਰ ਵਿੱਚ ਆ ਕੇ ਦੇਖਿਆ ਤਾਂ ਮੰਦਰ ਵਿੱਚ ਸ਼ਿਵਲਿੰਗ ਤੋੰ ਚਾਂਦੀ ਗਾਇਬ ਸੀ ਜਿਸ ਦਾ ਵਜਨ ਪੌਣਾ ਕਿਲੋ ਕਰੀਬ ਦੱਸਿਆ ਜਾ ਰਿਹਾ ਹੈ ਜਦੋਂ ਪੰਡਿਤ ਨੂੰ ਕੈਮਰੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਕਿ ਕੈਮਰੇ ਪਿਛਲੇ ਇੱਕ ਮਹੀਨੇ ਤੋਂ ਖਰਾਬ ਹਨ ਕੈਮਰੇ ਦੀਆਂ ਤਾਰਾਂ ਨੂੰ ਚੂਹਾ ਵੱਲੋਂ ਕੁਤਰਨ ਕਾਰਨ ਕੈਮਰੇ ਖਰਾਬ ਹਨ ਪੰਡਿਤ ਨੇ ਦੱਸਿਆ ਕਿ ਕੈਮਰੇ ਖਰਾਬ ਹੋਣ ਦੀ ਸੂਚਨਾ ਮੰਦਰ ਕਮੇਟੀ ਨੂੰ ਮੈਂ ਕਈ ਵਾਰ ਦੇ ਚੁੱਕਿਆ ਹਾਂ ਪਰ ਇਹਨਾਂ ਵੱਲੋਂ ਕੈਮਰਿਆਂ ਨੂੰ ਕਦੇ ਵੀ ਠੀਕ ਨਹੀਂ ਕਰਾਇਆ ਗਿਆ। ਪਹਿਲਾਂ ਵੀ ਇੱਕ ਦੋ ਵਾਰ ਕੈਮਰੇ ਖਰਾਬ ਹੋਏ ਹਨ ਜਿਨਾਂ ਨੂੰ ਮੈਂ ਹੀ ਠੀਕ ਕਰਵਾਇਆ ਸੀ
ਰਾਹੁਲ ਗਾਂਧੀ ਨਾਲ SKM ਦਾ ਵਫ਼ਦ ਕਰੇਗਾ ਮੁਲਾਕਾਤ || Today News
ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਰਮਨ ਡੇਰਾ ਨੇ ਕਿਹਾ ਕਿ ਸਾਵਣ ਮਹੀਨੇ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਹੋਣਾ ਬੜੀ ਨਿੰਦਿਆ ਯੋਗ ਗੱਲ ਹੈ। ਇੱਥੇ ਦੀ ਕਮੇਟੀ ਵੀ ਇਸ ਵਿੱਚ ਕਸੂਰਵਾਰ ਹੈ ਕਿਉਂਕਿ ਕੈਮਰੇ ਇੱਕ ਮਹੀਨੇ ਤੋਂ ਖਰਾਬ ਹੋਣ ਤੇ ਬਾਵਜੂਦ ਵੀ ਕੈਮਰੇਆਂ ਨੂੰ ਠੀਕ ਨਹੀਂ ਕਰਾਇਆ ਗਿਆ। ਅਗਰ ਕੋਈ ਬੇਅਦਬੀ ਕਰ ਜਾਂਦਾ ਤਾਂ ਵੀ ਲੋਕਾਂ ਨੇ ਸੜਕਾਂ ਤੇ ਆਉਣਾ ਸੀ ਇਹਦੇ ਨਾਲ ਚੰਗਾ ਹੈ ਕਿ ਕੈਮਰਿਆਂ ਦੀ ਮੁਰੰਮਤ ਸਮਾਂ ਰਹਿੰਦੇ ਕਰਵਾ ਦੇਣੀ ਚਾਹੀਦੀ ਸੀ ਪੰਡਿਤ ਵੀ ਇਸ ਵਿੱਚ ਕਸੂਰਵਾਰ ਹੈ ਜਿਸ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਉਸ ਦੀ ਡਿਊਟੀ ਬਣਦੀ ਹੈ ਕਿ ਮੰਦਰ ਵਿੱਚ ਕਿਸੇ ਨਾ ਕਿਸੇ ਨੂੰ ਕਹਿਣਾ ਚਾਹੀਦਾ ਹੈ ਸਾਵਣ ਦਾ ਮਹੀਨਾ ਹੋਣ ਕਾਰਨ ਮੰਦਰਾਂ ਵਿੱਚ ਚਹਿਲ ਪਹਿਲ ਲੱਗੀ ਰਹਿੰਦੀ ਹੈ ਪਰ ਫਿਰ ਵੀ ਇਸ ਤਰ੍ਹਾਂ ਦੀ ਘਟਨਾ ਹੁਣ ਬੜੀ ਨਿੰਦਿਆ ਯੋਗ ਗੱਲ ਹੈ।
ਬਾਜ਼ਾਰ ਦੇ ਕੈਮਰਿਆਂ ਨੂੰ ਜਾ ਰਿਹਾ ਹੈ ਖੰਗਾਲਿਆ
ਮੌਕੇ ‘ਤੇ ਪਹੁੰਚੇ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਮੰਦਰ ਵਿੱਚ ਚੋਰੀ ਹੋਣ ਦੀ ਘਟਨਾ ਬਾਰੇ 11.40 ਤੇ ਸਾਨੂੰ ਪਤਾ ਲੱਗ ਗਿਆ ਸੀ ਮੰਦਰ ਦੇ ਕੈਮਰੇ ਖਰਾਬ ਹੋਣ ਕਾਰਨ ਚੋਰੀ ਕਿਸ ਨੇ ਕੀਤੀ ਇਸ ਦਾ ਹਾਲੇ ਤੱਕ ਪਤਾ ਨਹੀਂ ਲੱਗਿਆ। ਬਾਜ਼ਾਰ ਦੇ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਜਿਸ ਤਰ੍ਹਾਂ ਹੀ ਚੋਰੀ ਕਿਸ ਨੇ ਕੀਤੀ ਹੈ ਇਸ ਦਾ ਪਤਾ ਲੱਗੇਗਾ ਉਸ ਉਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।