ਕਤਲ ਦੇ ਦੋਸ਼ ਹੇਠ ਦੋ ਨਿਹੰਗ ਸਿੰਘ ਗ੍ਰਿਫ਼ਤਾਰ

0
4
Nihan Singhs Arrest

ਮੋਹਾਲੀ, 22 ਜੁਲਾਈ 2025 : ਜਿ਼ਲਾ ਮੋਹਾਲੀ ਵਿਖੇ ਪੰਜਾਬ ਪੁਲਸ ਨੇ ਦੋ ਨਿਹੰਗ ਸਿੰਘਾਂ (Two Nihang Singhs) ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਹੈ ਕਿਉ਼ਕਿ ਉਨ੍ਹਾਂ ਵਲੋਂ ਇਕ ਪ੍ਰਵਾਸੀ ਮਜ਼ਦੂਰ ਨੂੰ ਕੁੱਟ-ਕੁੱਟ (Beat beat) ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ । ਦੱਸਣਯੋਗ ਹੈ ਕਿ ਮਾਜਰੀ ਬਲਾਕ ਅਧੀਨ ਪੈਂਦੇ ਪਿੰਡ ਮੀਆਂਪੁਰ ਚਾਂਗਰ ਦੇ ਕੈਂਪ ਵਿਚ ਪ੍ਰਵਾਸੀ ਮਜ਼ਦੂਰ ਨੂੰ ਕੁੱਟਿਆ ਗਿਆ ਸੀ ।

ਕੌਣ ਹੈ ਪ੍ਰਵਾਸੀ ਮਜ਼ਦੂਰ ਜਿਸਨੂੰ ਕੁੱਟ -ਕੁੱਟ ਮਾਰ ਦਿੱਤਾ ਗਿਆ ਸੀ

ਜਿਸ ਪ੍ਰਵਾਸੀ ਮਜ਼ਦੂਰ (Migrant workers) ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ (Was put to death) ਦੀ ਪਛਾਣ ਸੇਂਕੀ (28) ਵਜੋਂ ਹੋਈ ਹੈ ਜੋ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ ਅਤੇ ਆਪਣੇ ਪਰਿਵਾਰ ਨਾਲ ਨੇੜਲੇ ਇੱਟਾਂ ਦੇ ਭੱਠੇ `ਤੇ ਕੰਮ ਕਰਦਾ ਸੀ।

ਕੌਣ ਹਨ ਗ੍ਰਿਫ਼ਤਾਰ ਕੀਤੇ ਗਏ ਨਿਹੰਗ ਸਿੰਘ

ਜਿਨ੍ਹਾਂ ਦੋ ਨੂੰ ਇਕ ਵਿਅਕਤੀ ਦੀ ਮੌਤ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ ਵਿਚ ਮੋਰਿੰਡਾ ਦੇ ਰਹਿਣ ਵਾਲੇ ਨਿਹੰਗ ਸੌਦਾਗਰ ਸਿੰਘ ਅਤੇ ਖਰੜ ਦੇ ਪਿੰਡ ਬਰੋਲੀ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਹਨ । ਪੁਲਸ ਨੇ ਦੱਸਿਆ ਕਿ ਦੋਵਾਂ ਨੂੰ ਡੇਰੇ ਤੋਂ ਹੀ ਗ੍ਰਿਫ਼ਤਾਰ (Arrested) ਕੀਤਾ ਗਿਆ ਹੈ, ਜਿੱਥੇ ਉਨ੍ਹਾਂ ਨੇ ਇਹ ਅਪਰਾਧ ਕੀਤਾ ਸੀ । ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ।

Read More : ਲੁੱਟ ਕਰਨ ਵਾਲੇ ਵਿਅਕਤੀ ਪੁਲਸ ਨੇ ਕੀਤੇ ਗ੍ਰਿਫ਼ਤਾਰ

 

LEAVE A REPLY

Please enter your comment!
Please enter your name here