ਨਵੀਂ ਦਿੱਲੀ : ਮਾਈਕਰੋ ਬਲਾਗਿੰਗ ਸਾਈਟ ਟਵਿੱਟਰ ਨੇ ਅੱਜ ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਰਵੀਸ਼ੰਕਰ ਪ੍ਰਸਾਦ ਦਾ ਅਕਾਊਂਟ ਕਰੀਬ ਇੱਕ ਘੰਟੇ ਲਈ ਬਲਾਕ ਰੱਖਿਆ। ਹਾਲਾਂਕਿ ਚਿਤਾਵਨੀ ਦੇਣ ਤੋਂ ਬਾਅਦ ਫਿਰ ਤੋਂ ਅਕਾਊਂਟ ਨੂੰ ਬਹਾਲ ਕਰ ਦਿੱਤਾ ਗਿਆ ਹੈ। ਇਸ ਦੇ ਪਿੱਛੇ ਟਵਿੱਟਰ ਨੇ ਦਲੀਲ ਦਿੱਤੀ ਹੈ ਕਿ ਉਨ੍ਹਾਂ ਨੇ ਟਵਿੱਟਰ ਦੀ ਪਾਲਿਸੀ ਦੀ ਉਲੰਘਣਾ ਕੀਤੀ ਹੈ। ਟਵਿੱਟਰ ਨੇ ਕਿਹਾ ਕਿ ਤੁਹਾਡੇ ਟਵਿੱਟਰ ਅਕਾਊਂਟ ‘ਤੇ ਇੱਕ ਕੰਟੈਂਟ ਦੀ ਪੋਸਟਿੰਗ ਨੂੰ ਲੈ ਕੇ ਸਾਨੂੰ ਡਿਜ਼ੀਟਲ ਮਿਲੇਨੀਅਮ ਕਾਪੀਰਾਈਟ ਐਕਟ ਦੇ ਤਹਿਤ ਸ਼ਿਕਾਇਤ ਮਿਲੀ ਹੈ।

ਮੰਤਰੀ ਨੇ ਟਵੀਟ ਕਰ ਕਿਹਾ ਕਿ ਟਵਿੱਟਰ ਨੇ ਮੇਰੇ ਅਕਾਊਂਟ ਦਾ ਐਕਸੈਸ ਇੱਕ ਘੰਟੇ ਲਈ ਬੰਦ ਰੱਖਿਆ ਅਤੇ ਇਸਦੇ ਲਈ ਅਮਰੀਕਾ ਦੇ Digital Millennium Copyright Act ਦੇ ਉਲੰਘਣਾ ਦਾ ਹਵਾਲਾ ਦਿੱਤਾ ਹੈ। ਕੇਂਦਰੀ ਮੰਤਰੀ ਨੇ ਆਪਣੇ ਟਵੀਟ ‘ਚ ਦੋ ਸਕਰੀਨਸ਼ਾਟ ਵੀ ਸ਼ੇਅਰ ਕੀਤੇ ਹਨ। ਪਹਿਲੇ ਸਕਰੀਨਸ਼ਾਟ ‘ਚ ਟਵਿੱਟਰ ਨੇ ਉਹ ਕਾਰਨ ਦੱਸਿਆ ਹੈ ਜਿਸਦੀ ਵਜ੍ਹਾ ਨਾਲ ਅਕਾਊਂਟ ਦਾ ਐਕਸੇਸ ਬੰਦ ਕੀਤਾ ਗਿਆ। ਦੂਜੇ ਸਕਰੀਨਸ਼ਾਟ ‘ਚ ਅਕਾਊਂਟ ਐਕਸੈਸ ਮਿਲ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।

ਪ੍ਰਸਾਦ ਨੇ ਆਪਣੇ ਟਵੀਟ ‘ਚ ਕਿਹਾ ਹੈ ਕਿ ਟਵਿੱਟਰ ਵੱਲੋਂ ਕੀਤਾ ਗਿਆ ਇਹ ਐਕਟ ਕਾਨੂੰਨ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਟਵਿੱਟਰ ਦੀ ਇੱਛਾ ਠੀਕ ਨਹੀਂ ਹੈ ਅਤੇ ਹੁਣ ਇਹ ਸਮਝ ਆ ਗਿਆ ਕਿ ਕਿਉਂ ਨਹੀਂ ਟਵਿੱਟਰ IT Rules ਨੂੰ ਮੰਨਣਾ ਚਾਹੁੰਦਾ ਹੈ।