ਨਵੀਂ ਦਿੱਲੀ : ਮਾਈਕਰੋਬਲੌਗਿੰਗ ਸਾਇਟ ਟਵਿੱਟਰ ਨੇ ਭਾਰਤ ਦੇ ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਦੇ ਨਿਜੀ ਟਵਿੱਟਰ ਅਕਾਊਂਟ ਨੂੰ ਅਨਵੇਰੀਫਾਇਡ ਕਰ ਦਿੱਤਾ ਹੈ। ਜਿਸ ਦੇ ਤਹਿਤ ਹੁਣ ਉਨ੍ਹਾਂ ਦੇ ਟਵਿੱਟਰ ਅਕਾਊਂਟ ਤੋਂ ਬਲੂ ਟਿਕ ਹੱਟ ਦਿੱਤਾ ਗਿਆ ਹੈ। ਉਪ-ਰਾਸ਼ਟਰਪਤੀ ਦੇ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ।
ਇਸ ਨ੍ਹੂੰ ਲੈ ਕੇ ਟਵਿੱਟਰ ‘ਤੇ ਲੋਕ ਬਹੁਤ ਗੁੱਸਾ ਜ਼ਾਹਰ ਕਰ ਰਹੇ ਹਨ। ਹਾਲਾਂਕਿ ਕਈ ਲੋਕਾਂ ਦਾ ਮੰਨਣਾ ਹੈ ਕਿ ਅਕਾਊਂਟ ਐਕਟਿਵ ਨਹੀਂ ਸੀ ਇਸ ਕਾਰਨ ਹੋ ਸਕਦਾ ਹੈ ਉਸ ਨੂੰ ਅਨਵੇਰੀਫਾਇਡ ਕਰ ਦਿੱਤਾ ਗਿਆ ਹੋਵੇਗਾ।