Thyroid ਦੀ ਸਮੱਸਿਆ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਇਹ ਸਮੱਸਿਆ ਖ਼ਾਸਕਰ ਔਰਤਾਂ ਵਿੱਚ ਪਾਈ ਜਾਂਦੀ ਹੈ। ਇਸ ਦੇ ਕਾਰਨ ਮਹਿਲਾਵਾਂ ਨੂੰ ਨਾ ਸਿਰਫ Periods ਵਿੱਚ ਗੜਬੜੀ ਬਲਕਿ ਗਰਭ ਧਾਰਨ ਕਰਨ ਵਿੱਚ ਵੀ ਮੁਸ਼ਕਿਲ ਆਉਂਦੀ ਹੈ।
ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਥਾਇਰਾਇਡ ਵਿੱਚ ਬਿਲਕੁਲ ਨਹੀਂ ਖਾਣਾ ਚਾਹੀਦਾ। ਆਉ ਜਾਣਦੇ ਹਾਂ ਕਿ ਇਸ ਸਮੇਂ ਕਿਸ ਪ੍ਰਕਾਰ ਦੀ ਖੁਰਾਕ ਨਹੀਂ ਲੈਣੀ ਚਾਹੀਦੀ ਹੈ।
ਪੱਤਾਗੋਭੀ ਅਤੇ ਗੋਭੀ ਵਿੱਚ ਗਾਇਟਰੋਗਨ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦਾ ਹੈ, ਜਿਸ ਕਾਰਨ ਹਾਰਮੋਨਜ਼ ਅਸੰਤੁਲਿਤ ਹੋ ਸਕਦੇ ਹਨ। ਇਸ ਨਾਲ ਤੁਹਾਡੀ Thyroid ਦੀ ਸਮੱਸਿਆ ਵੱਧ ਸਕਦੀ ਹੈ।
ਇਸ ਵਿੱਚ ਚਰਬੀ ਅਤੇ ਕੋਲੈਸਟ੍ਰੋਲ ਦੀ ਮਾਤਰਾ ਬਹੁਤ ਜ਼ਿਆਦਾ ਹੈ, ਜਿਸ ਕਾਰਨ ਨਾ ਸਿਰਫ Thyroid ਦਾ ਪੱਧਰ ਵੱਧ ਸਕਦਾ ਹੈ ਬਲਕਿ ਤੁਹਾਨੂੰ ਸਰੀਰ ਵਿੱਚ ਜਲਣ ਦੀ ਸਮੱਸਿਆ ਵੀ ਹੋ ਸਕਦੀ ਹੈ।
ਆਇਓਡੀਨ ਨਮਕ ਹੀ ਨਹੀਂ ਬਲਕਿ ਇਸ ਨਾਲ ਬਣੇ ਫੂਡਜ਼ ਜਿਵੇਂ ਮੱਛੀ, ਮਾਸ, ਅੰਡੇ, ਮੂਲੀ, ਮੱਖਣ ਆਦਿ ਦਾ ਸੇਵਨ ਵੀ Thyroid ਵਿੱਚ ਨਹੀਂ ਕਰਨਾ ਚਾਹੀਦਾ।
ਸੋਇਆਬੀਨ ਵਿੱਚ ਫਾਈਟੋਐਸਟ੍ਰੋਜਨ ਦੀ ਮਾਤਰਾ ਬਹੁਤ ਜਿਆਦਾ ਹੈ, ਜੋ ਥਾਇਰਾਇਡ ਹਾਰਮੋਨਜ਼ ਬਣਾਉਣ ਵਾਲੇ ਐਨਜ਼ਾਈਮ ਫ਼ੰਕਸ਼ਨ ਵਿੱਚ ਰੁਕਾਵਟ ਪਾਉਂਦਾ ਹੈ।