ਆਪ ਵਿਧਾਇਕ ਦੇ ਦਫਤਰ ‘ਚ ਹੋਈ ਚੋਰੀ, AC, ਪੱਖੇ ਤੇ ਵਾਇਰਿੰਗ ਸਭ ਉਡਾ ਲੈ ਗਏ ਚੋਰ || Punjab News

0
12
The theft took place in the MLA's office, AC, fans and wiring were all stolen by thieves

ਆਪ ਵਿਧਾਇਕ ਦੇ ਦਫਤਰ ‘ਚ ਹੋਈ ਚੋਰੀ, AC, ਪੱਖੇ ਤੇ ਵਾਇਰਿੰਗ ਸਭ ਉਡਾ ਲੈ ਗਏ ਚੋਰ

ਦੇਸ਼ ਵਿੱਚ ਲੁੱਟ -ਖੋਹ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ | ਅਜਿਹਾ ਹੀ ਇਕ ਹੋਰ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਆਪ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦਫਤਰ ਵਿਚ ਚੋਰਾਂ ਨੇ ਧਾਵਾ ਬੋਲ ਕੇ ਉਥੋਂ ਤਿੰਨ AC, ਪੱਖੇ, ਕੁਰਸੀ ਅਤੇ ਇੱਥੋਂ ਤੱਕ ਕਿ ਆਫਿਸ ਦੀ ਵਾਇਰਿੰਗ ਤੱਕ ਉਖਾੜ ਕੇ ਲੈ ਗਏ। ਪੁਲਿਸ ਨੂੰ ਜਦੋ ਸੂਚਨਾ ਦਿੱਤੀ ਗਈ ਤਾਂ ਉਹ ਵੀ ਹੈਰਾਨ ਰਹਿ ਗਈ |

ਚੋਣ ਜ਼ਾਬਤੇ ਕਰਕੇ ਦੋ ਮਹੀਨੇ ਬੰਦ ਰਿਹਾ ਦਫ਼ਤਰ

ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ‘ਚ ਕੰਮ ਕਰਦੇ ਮੁਲਾਜ਼ਮਾਂ ਨੇ ਦੱਸਿਆ ਕਿ ਚੋਰ ਕਦੋਂ ਦਫ਼ਤਰ ‘ਚ ਆ ਗਏ, ਇਸ ਦਾ ਕੋਈ ਪਤਾ ਨਹੀਂ ਪਰ ਦਫ਼ਤਰ ਦਾ ਸਾਰਾ ਜ਼ਰੂਰੀ ਸਮਾਨ ਚੋਰੀ ਕਰਕੇ ਲੈ ਗਏ। ਦੱਸ ਦਈਏ ਕਿ ਵਿਧਾਇਕ ਸੌਹਲ ਦਾ ਦਫਤਰ ਇਥੇ ਇਰਿਗੇਸ਼ਨ ਦੀ ਇਮਾਰਤ ਵਿਚ ਹੈ, ਜੋ ਲੋਕ ਸਭਾ ਚੋਣਾਂ ਦੇ ਚੋਣ ਜ਼ਾਬਤੇ ਕਰਕੇ ਦੋ ਮਹੀਨੇ ਬੰਦ ਰਿਹਾ।

ਇਹ ਵੀ ਪੜ੍ਹੋ : ਇੰਟਰਨੈੱਟ ‘ਤੇ ਫਿਰ ਛਾਏ PM ਮੋਦੀ ਤੇ ਜਾਰਜੀਆ ਮੇਲੋਨੀ, ਸਾਹਮਣੇ ਆਇਆ ਨਵਾਂ ਵੀਡੀਓ

ਇਸ ਦੌਰਾਨ ਮੌਕੇ ’ਤੇ ਪਹੁੰਚੇ ਪੁਲਿਸ ਅਧਿਕਾਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ। ਭਾਵੇਂ ਦਫ਼ਤਰ ਵਿੱਚ ਸੀਸੀਟੀਵੀ ਨਹੀਂ ਲੱਗੇ ਹੋਏ ਹਨ ਪਰ ਵਿਧਾਇਕ ਦੇ ਦਫ਼ਤਰ ਦੇ ਬਾਹਰ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here