CLP ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਐਸਵਾਈਐਲ ਦੇ ਮੁੱਦੇ ‘ਤੇ ਆਲ ਪਾਰਟੀ ਮੀਟਿੰਗ ਬੁਲਾਈ ਜਾਵੇ। ਉਹਨਾਂ ਨੇ ਆਮ ਆਦਮੀ ਪਾਰਟੀ ਦੇ ਰਾਜ-ਸਭਾ ਮੈਂਬਰ ਬਾਰੇ ਬੋਲਦਿਆਂ ਕਿਹਾ ਉਨ੍ਹਾਂ ਵਲੋਂ ਇਹ ਕਹਿਣਾ ਕਿ ਐਸਵਾਈਐਲ ਦਾ ਪਾਣੀ ਹਰਿਆਣਾ ਤੱਕ ਪਹੁੰਚਿਆ ਜਾਵੇਗਾ। ਅਸੀਂ ਦਿੱਲੀ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਹ ਐਸਵਾਈਐਲ ‘ਤੇ ਆਪਣੇ ਸਟੈਂਡ ਸਾਫ਼ ਕਰਨ ਕਿ ਉਹ ਹਰਿਆਣਾ ਨਾਲ ਹਨ ਜਾਂ ਪੰਜਾਬ ਨਾਲ।
ਪੰਜਾਬ ਦੇ ਜੋ ਪੰਜ ਰਾਜ ਸਭਾ ਮੈਂਬਰ ਬਣੇ ਹਨ, ਉਹਨਾਂ ਦਾ ਕੋਈ ਵੀ ਪੱਖ ਨਹੀਂ ਆਇਆ । ਜੋ ਕੰਮ ਲੋਕਾਂ ਨੇ ਭਗਵੰਤ ਮਾਨ ਨੂੰ ਦਿੱਤਾ ਸੀ ਅਫਸਰਾਂ ਦੀ ਬਦਲੀ ਰਾਘਵ ਚੱਢਾ ਕਰਦੇ ਹਨ ਅਤੇ ਦਿੱਲੀ ਤੋਂ ਬਦਲੀਆਂ ਹੁੰਦੀਆਂ ਹਨ। ਬਾਜਵਾ ਨੇ ਕਿਹਾ ਕਿ ਐਸਵਾਈਐਲ ‘ਤੇ ਭਗਵੰਤ ਮਾਨ ਅਤੇ ਜੋ ਲੋਕ ਸਭਾ ਮੈਂਬਰ ਬਣੇ ਹਨ, ਆਪਣਾ ਸਟੈਂਡ ਵੀ ਸਾਫ਼ ਕਰਨ। ਪੰਜਾਬ ਦੇ ਵਿੱਚ 15-20 ਸਾਲਾ ਵਿੱਚ ਪਾਣੀ ਲੇਬਲ ਖਤਮ ਹੋ ਜਾਵੇਗਾ।
ਉਨ੍ਹਾਂ ਕਿਹਾ ਕਿ ਬਿਜਲੀ ਦੇ 300 ਯੂਨਿਟ ਸਾਰਿਆਂ ਨੂੰ ਮਾਫ਼ ਕਰਨ ਦਾ ਵਾਅਦਾ ਸੀ । ਇਸ ਦਾ ਕੋਈ ਵੀ ਨੋਟੀਫੇਕਸ਼ਨ ਨਹੀਂ ਆਇਆ ।ਹੁਣ ਇਹ ਬੋਲ ਦਿੱਤਾ ਕਿ 1 ਕਿਲੋਵਾਟ ਤੱਕ ਦੇ ਬਿੱਲ ਮਾਫ਼ ਹੋਣਗੇ। ਬਾਜਵਾ ਨੇ ਕਿਹਾ ਕਿ ਸਾਡੀ ਜਾਣਕਾਰੀ ਆਨੁਸਾਰ 5000 ਕਰੋੜ ਦਾ ਖ਼ਰਚਾ ਬਿਜਲੀ ਵਿਭਾਗ ਨੂੰ ਪਵੇਗਾ ।
ਇਸ ਲਈ ਵਾਈਟ ਪੇਪਰ ਜਾਰੀ ਕਰਨ ਅਤੇ 24 ਘੰਟੇ ਬਿਜਲ਼ੀ ਬਾਰੇ ਪੱਖ ਰੱਖਣ ਕਿ ਬਿਜਲੀ ਕਿੱਥੋਂ ਲੈ ਕਿ ਆਉਣਗੇ ।ਸਮੁੱਚੇ ਪੰਜਾਬ ਦੇ ਪਿੰਡਾਂ ਵਿੱਚ ਖੇਤੀਬਾੜੀ ਲਈ 2 ਘੰਟੇ ਬਿਜਲੀ ਆ ਰਹੀ ਹੈ।
ਉਨ੍ਹਾਂ ਕਿਹਾ ਕਿ ਕਿੰਨੇ ਪੰਜਾਬ ਦੇ ਕਮਾਂਡੋ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਵਿੱਚ ਭੇਜੇ ਗਏ ਹਨ, ਡੀਜੀਪੀ ਇਸ ਬਾਰੇ ਜਵਾਬ ਦੇਣ ਕਿ ਪੰਜਾਬ ਪੁਲਿਸ ਦੀ ਸੁਰੱਖਿਆ ਦਿੱਲੀ ਵਿੱਚ ਦਿੱਤੀ ਗਈ ਹੈ? ਕਿੰਨੇ ਅਫਸਰ ਦਿੱਲੀ ਗਏ ਹਨ। ਬਾਜਵਾ ਕਿਹਾ ਕਿ ਜਦੋਂ ਦਾ ਆਪ ਸਰਕਾਰ ਦਾ ਟੋਲ਼ ਫ੍ਰੀ ਨੰਬਰ ਜਾਰੀ ਹੋਇਆ, ਉਹਨਾਂ ਤੇ ਕਿੰਨੀ ਸ਼ਿਕਾਇਤਾਂ ਆਈਆਂ ਅਤੇ ਕਿੰਨੇ ਤੇ ਕਾਰਵਾਈ ਹੋਈ ਇਹ ਦੱਸਿਆ ਜਾਵੇ। ਜੋ ਮਾਫ਼ੀਆਂ ਹਨ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ । ਜੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਨ ਤਾਂ ਉਹਨਾਂ ਦਾ ਨਾਮ ਜਾਰੀ ਕਰਨ।
ਬਾਜਵਾ ਨੇ ਕਿਹਾ ਕਿ ਪੰਜਾਬ ਦੀ ਅਫਸਰਸ਼ਾਹੀ ਨੂੰ ਬੇਨਤੀ ਕਰਾਂਗੇ ਕਿ ਪੰਜਾਬ ਵੱਲੋਂ ਧਿਆਨ ਜ਼ਰੂਰ ਦੇਵੋ। ਜੇ ਇਮਾਨਦਾਰੀ ਨਾਲ ਡਿਊਟੀ ਕਰ ਰਹੇ ਹੋ ਤਾਂ ਡਰਨ ਦੀ ਕੋਈ ਲੋੜ ਨਹੀਂ।