ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ, ਸੂਬਾ ਸਰਕਾਰ, ਜਿਲ੍ਹਾ ਪ੍ਰਸ਼ਾਸਨ ਸਖ਼ਤ ਕਦਮ ਚੁੱਕ ਰਹੇ ਹਨ। ਵੱਖੋ ਵੱਖ ਸੂਬਿਆਂ ਵਿੱਚ ਆਪਣੇ ਪੱਧਰ ‘ਤੇ ਨਿਯਮ ਸਖ਼ਤ ਕੀਤੇ ਜਾ ਰਹੇ ਹਨ। ਪੰਜਾਬ ਦੇ ਵੱਡੇ ਸਨਅਤੀ ਸ਼ਹਿਰ ਵਿੱਚ ਵੀ ਹੁਣ ਸਖ਼ਤ ਫੈਸਲੇ ਲਾਗੂ ਕੀਤੇ ਜਾ ਰਹੇ ਹਨ। 25 ਅਪ੍ਰੈਲ 2021 ਦਿਨ ਐਤਵਾਰ ਨੂੰ ਨਾ ਤਾਂ ਸ਼ਹਿਰ ਵਿੱਚ ਸਬਜ਼ੀ ਦੀ ਦੁਕਾਨ ਖੁੱਲ੍ਹੇਗੀ, ਨਾ ਦੁੱਧ ਦੀ ਸਪਲਾਈ ਹੋਵੇਗੀ, ਨਾ ਕਰਿਆਨਾ ਦੀ ਦੁਕਾਨ ਖੁੱਲ੍ਹੇਗੀ ਅਤੇ ਮੈਡੀਕਲ ਸਟੋਰ ਅਤੇ ਹਸਪਤਾਲ ਛੱਡਕੇ ਕੁਝ ਹੋਰ ਖੁਲ੍ਹੇਗਾ। ਸ਼ਹਿਰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਇਸ ਬਾਰੇ ਵੀਡੀਓ ਜਾਰੀ ਕੀਤਾ ਅਤੇ ਨਿਰਦੇਸ਼ ਦੱਸੇ।
ਵਰਿੰਦਰ ਸ਼ਰਮਾ ਦਾ ਕਹਿਣਾ ਹੈ ਕਿ ਲੁਧਿਆਣਾ ਵਿੱਚ ਐਤਵਾਰ ਨੂੰ ਮੁਕੰਮਲ ਬੰਦ ਰਹੇਗਾ ਜਿਸ ਵਿੱਚ ਹਰ ਤਰ੍ਹਾਂ ਦੀ ਦੁਕਾਨ ਵੀ ਬੰਦ ਹੋਵੇਗੀ। ਵਰਿੰਦਰ ਸ਼ਰਮਾ ਨੇ ਇਹ ਵੀ ਕਿਹਾ ਕਿ ਇੱਕ ਦਿਨ ਸਬਜ਼ੀ ਨਾ ਖਰੀਦਣ ਨਾਲ ਕੁਝ ਫਰਕ ਨਹੀਂ ਪੈਂਦਾ। ਨਾ ਹੋਟਲ, ਨਾ ਮਾਲ, ਨਾ ਸਿਨੇਮਾ, ਕੁਝ ਵੀ ਨਹੀਂ ਖੁਲ੍ਹੇਗਾ। ਸਿਰਫ ਆਕਸੀਜਨ ਅਤੇ ਡਾਕਟਰੀ ਪੇਸ਼ੇ ਨਾਲ ਸਬੰਧਤ ਕੰਮ ਖੁੱਲਣਗੇ। ਦੋਧੀ ਘਰ-ਘਰ ਜਾ ਕੇ ਦੁੱਧ ਵੇਚ ਸਕਦੇ ਹਨ ਪਰ ਦੁਕਾਨਾਂ ਨਹੀਂ ਖੋਲ੍ਹ ਸਕਦੇ। ਸੜਕੀ ਆਵਾਜਾਈ ਜੋ ਚੱਲ ਰਹੀ ਹੈ ਉਸਨੂੰ ਕੋਈ ਨਹੀਂ ਰੋਕ ਰਿਹਾ। ਆਕਸੀਜਨ ਦੀ ਕਮੀ ਨਾਲ ਹਰ ਸ਼ਹਿਰ, ਹਰ ਸੂਬਾ ਜੂਝ ਰਿਹਾ।
ਜੋ ਲੋਕ ਕੋਰੋਨਾ ਨੂੰ ਮਜ਼ਾਕ ਸਮਝ ਰਹੇ ਹਨ ਓਹਨਾ ਲਈ ਵੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਇਕ ਦਿਨ ਇਨਸਾਨੀਅਤ ਦਿਖਾਓ। ਉਹਨਾਂ ਪਰਿਵਾਰਾਂ ਦਾ ਸੋਚੋ, ਉਹਨਾਂ ਪਰਿਵਾਰਾਂ ਦਾ ਦਰਦ ਸਮਝੋ ਜਿੰਨਾ ਦੇ ਪਰਿਵਾਰਕ ਮੈਂਬਰ ਖਤਮ ਹੋ ਗਏ ਹਨ। ਜੋ ਲੋਕ ਮਜ਼ਾਕ ਕਰਦੇ ਸੀ ਕੇ ਕੋਰੋਨਾ ਰਾਤ ਨੂੰ ਆਉਂਦਾ ਦਿਨੇ ਨਹੀਂ ਤਾਂ ਉਹ ਖਬਰਾਂ ਦੇਖਣ। ਇੱਕ ਦਿਨ ਬੰਦ ਰਹਿਣ ਨਾਲ ਕਿਸੇ ਨੋ ਕੋਈ ਬਹੁਤ ਨੁਕਸਾਨ ਨਹੀਂ ਹੁੰਦਾ। ਸ਼ਹਿਰ ਵਿੱਚ ਫੈਕਟਰੀਆਂ ਚੱਲ ਸਕਦੀ ਹਨ ਪਰ ਕੋਵਿਡ ਦੇ ਦੱਸਿਆ ਨਿਯਮਾਂ ਅਨੁਸਾਰ ਹੀ। ਹਰ ਗੱਲ ਦਾ ਧਿਆਨ ਰੱਖਣਾ ਪਵੇਗਾ। ਡੀ.ਸੀ ਵਰਿੰਦਰ ਸ਼ਰਮਾ ਨੇ ਕਿਹਾ ਕਿ ਐਤਵਾਰ ਨੂੰ ਲੁਧਿਆਣਾ ਸ਼ਹਿਰ ਮੁਕੰਲ ਤੌਰ ‘ਤੇ ਬੰਦ ਰਹੇਗਾ।
ਲੋਕਾਂ ਵਿੱਚ ਐਤਵਾਰ ਦੇ ਲੌਕਡਾਊਨ ਸਬੰਧੀ ਬਹੁਤ ਸਾਰੇ ਸਵਾਲ ਸਨ ਜਿੰਨਾ ਦਾ ਜਵਾਬ ਇੱਕੋ ਥਾਂ ਦਿੱਤਾ ਗਿਆ। ਸਿਰਫ ਮੈਡੀਕਲ ਪੇਸ਼ੇ ਨਾਲ ਸਬੰਧਤ ਦੁਕਾਨਾਂ, ਫੈਕਟਰੀਆਂ ਖੁੱਲ੍ਹ ਸਕਦੀਆਂ ਹਨ ਬਾਕੀ ਹੋਰ ਕੋਈ ਦੁਕਾਨ ਖੋਲ੍ਹਣ ਦੀ ਮਨਜੂਰੀ ਨਹੀਂ ਹੋਵੇਗੀ। ਲੋਕ ਧਿਆਨ ਦੇਣ ਫ਼ਿਰ ਇਹ ਨਾ ਕਿਹਾ ਜਾਵੇ ਕਿ ਸਾਨੂ ਨਿਯਮਾਂ ਦਾ ਨਹੀਂ ਸੀ ਪਤਾ।