Sonu Sood ਨੇ ਕੋਵਿਡ ਮਰੀਜ਼ਾਂ ਦੀ ਮਦਦ ਲਈ ਫਿਰ ਵਧਾਇਆ ਹੱਥ, ਆਂਧਰਾ ਪ੍ਰਦੇਸ਼ ‘ਚ ਬਣਾਉਣਗੇ Oxygen Plant

0
58

ਮੁੰਬਈ : ਅਦਾਕਾਰ ਸੋਨੂੰ ਸੂਦ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ‘ਤੇ ਘੋਸ਼ਣਾ ਕੀਤੀ ਕਿ ਉਹ ਜੂਨ ‘ਚ ਆਂਧਰਾ ਪ੍ਰਦੇਸ਼ ‘ਚ ਕੁਝ ਆਕਸੀਜਨ ਪਲਾਂਟ ਸਥਾਪਤ ਕਰਨਗੇ। ਸੋਨੂੰ ਸੂਦ ਨੇ ਟਵੀਟ ਕਰ ਕਿਹਾ, ‘‘ਇਹ ਘੋਸ਼ਣਾ ਕਰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਆਕਸੀਜਨ ਪਲਾਂਟਾਂ ਦਾ ਪਹਿਲਾ ਸੈੱਟ ਕੁਰਨੂਲ ਸਰਕਾਰੀ ਹਸਪਤਾਲ ‘ਚ ਅਤੇ ਇੱਕ ਜ਼ਿਲ੍ਹਾ ਹਸਪਤਾਲ, ਆਤਮਾਕੁਰ ,ਨੇਲੋਰ, ਆਂਧਰਾ ਪ੍ਰਦੇਸ਼ ’ਚ ਜੂਨ ਦੇ ਮਹੀਨੇ ’ਚ ਸਥਾਪਿਤ ਕੀਤਾ ਜਾਵੇ। ਇਸ ਤੋਂ ਬਾਅਦ ਹੋਰ ਜ਼ਰੂਤਮੰਦ ਸੂਬਿਆਂ ’ਚ ਹੋਰ ਜ਼ਿਆਦਾ ਪਲਾਂਟ ਸਥਾਪਿਤ ਕੀਤੇ ਜਾਣਗੇ। ਗ੍ਰਾਮੀਣ ਭਾਰਤ ਦਾ ਸਮਰਥਨ ਕਰਨ ਦਾ ਸਮਾਂ ਹੈ।’

ਅਦਾਕਾਰ ਕੋਵਿਡ ਮਰੀਜ਼ਾਂ ਲਈ ਆਕਸੀਜਨ ਕੰਸਨਟ੍ਰੇਟਰ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਵਿਵਸਥਾ ਕਰ ਰਹੇ ਹਨ ਕਿਉਂਕਿ ਭਾਰਤ ਮਹਾਂਮਾਰੀ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਉਹ ਲਗਾਤਾਰ ਟਵਿਟਰ ਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਆਕਸੀਜਨ ਤੇ ਹੋਰ ਜ਼ਰੂਰੀ ਚੀਜ਼ਾਂ ਦੀ ਮੰਗ ਕਰਨ ਵਾਲਿਆਂ ਨਾਲ ਗੱਲਬਾਤ ਕਰ ਰਹੇ ਹਨ। ਸੋਨੂੰ ਸੂਦ ਨੇ ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਲੋਕਾਂ ਤੋਂ ਪੈਸੇ ਕੱਢਵਾਉਣ ਲਈ ਉਨ੍ਹਾਂ ਦੇ ਨਾਂ ਦੀ ਵਰਤੋਂ ਕਰਕੇ ਧੋਖਾਧੜੀ ਕਰਨ ਵਾਲਿਆਂ ਨੂੰ ਚਿਤਾਵਨੀ ਦੇਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ।

ਸੋਨੂੰ ਸੂਦ ਨੇ ਇਕ ਯੂਜ਼ਰ ਦੇ ਟਵੀਟ ’ਤੇ ਪ੍ਰਤੀਕਿਰਿਆ ਦਿੱਤੀ, ਜਿਸ ਨੇ ਸਾਂਝਾ ਕੀਤਾ ਕਿ ਕਿਵੇਂ ਉਸ ਨੂੰ ਕਥਿਤ ਤੌਰ ’ਤੇ ਸੋਨੂੰ ਸੂਦ ਫਾਊਂਡੇਸ਼ਨ ਤੋਂ ਕਾਲ ਆਈ, ਜਿਸ ’ਚ ਉਸ ਨੂੰ ਮੈਂਬਰਸ਼ਿਪ ਲਈ 10,000 ਰੁਪਏ ਦਾ ਭੁਗਤਾਨ ਕਰਨ ਲਈ ਕਿਹਾ ਗਿਆ। ਸੋਨੂੰ ਸੂਦ ਨੇ ਸ਼ੁੱਕਰਵਾਰ ਨੂੰ ਪੋਸਟ ਕਰਕੇ ਪ੍ਰਤੀਕਿਰਿਆ ਦਿੰਦਿਆਂ ਟਵੀਟ ਕੀਤਾ, ਜੋ ਕੋਈ ਵੀ ਪੈਸੇ ਮੰਗਦਾ ਹੈ, ਉਹ ਨਕਲੀ ਹੈ। ਕਿਰਪਾ ਕਰਕੇ ਕਿਸੇ ਧੋਖੇ ’ਚ ਨਾ ਪਓ। ਮੇਰੀਆਂ ਸੇਵਾਵਾਂ ਮੁਫ਼ਤ ਹਨ। ਸੂਦ ਫਾਊਂਡੇਸ਼ਨ।’

LEAVE A REPLY

Please enter your comment!
Please enter your name here