Home News Breaking News ਬੀਤੇ ਦਿਨ 3 ਮਈ ਦੀਆਂ ਚੋਣਵੀਆਂ ਖ਼ਬਰਾਂ 4-5-2025

ਬੀਤੇ ਦਿਨ 3 ਮਈ ਦੀਆਂ ਚੋਣਵੀਆਂ ਖ਼ਬਰਾਂ 4-5-2025

0
ਬੀਤੇ ਦਿਨ 3 ਮਈ ਦੀਆਂ ਚੋਣਵੀਆਂ ਖ਼ਬਰਾਂ 4-5-2025

ਪੰਜਾਬ ਨੇ ਬੀਬੀਐਮਬੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਕੀਤਾ ਇਨਕਾਰ

ਕੇਂਦਰ ਸਰਕਾਰ ਵੱਲੋਂ ਹਰਿਆਣਾ ਨੂੰ 8500 ਕਿਊਸਿਕ ਵਾਧੂ ਪਾਣੀ ਦੇਣ ਦੇ ਨਿਰਦੇਸ਼ ਤੋਂ ਬਾਅਦ ਪਾਣੀ ਦਾ ਵਿਵਾਦ ਤੇਜ਼ ਹੋ ਗਿਆ ਹੈ। ਇਸ ਦੌਰਾਨ, ਪੰਜਾਬ ਸਰਕਾਰ ਨੇ ਅੱਜ ਸ਼ਨੀਵਾਰ ਨੂੰ ਦਿੱਲੀ ਵਿੱਚ ਹੋਣ ਵਾਲੀ ਬੀਬੀਐਮਬੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਇਹ ਮੀਟਿੰਗ ਸ਼ਾਮ 5 ਵਜੇ ਬੀਬੀਐਮਬੀ ਹੈੱਡਕੁਆਰਟਰ ਵਿਖੇ ਬੁਲਾਈ ਗਈ ਸੀ।,,,,,ਅੱਗੇ ਪੜ੍ਹੋ

10 IPS/PPS ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ, 3 ਮਈ 2025 – ਪੰਜਾਬ ਸਰਕਾਰ ਵੱਲੋਂ 9 IPS ਅਤੇ 1 PPS ਸਮੇਤ 10 ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।,,,,,ਅੱਗੇ ਪੜ੍ਹੋ

MP ਚੰਨੀ ਨੇ ਪਾਕਿਸਤਾਨ ‘ਤੇ ਕੀਤੀ ਸਰਜੀਕਲ ਸਟ੍ਰਾਈਕ ‘ਤੇ ਫੇਰ ਚੁੱਕੇ ਸਵਾਲ, ਅੱਗੋਂ ਸਿਰਸਾ ਹੋਏ ਤੱਤੇ

ਜਲੰਧਰ, 3 ਮਈ 2025 – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ 2016 ਦੇ ਸਰਜੀਕਲ ਸਟ੍ਰਾਈਕ ਅਤੇ ਪਾਕਿਸਤਾਨ ਵਿੱਚ ਬਾਲਾਕੋਟ ਹਵਾਈ ਹਮਲੇ ਨੂੰ ਲੈ ਕੇ ਇੱਕ ਵਾਰ ਫਿਰ ਵਿਵਾਦ ਨੂੰ ਹਵਾ ਦਿੱਤੀ ਹੈ। ਸੰਸਦ ਮੈਂਬਰ ਚੰਨੀ ਨੇ ਫੌਜੀ ਕਾਰਵਾਈਆਂ ਦੀ ਸੱਚਾਈ ‘ਤੇ ਸਵਾਲ ਉਠਾਏ ਹਨ।,,,,,ਅੱਗੇ ਪੜ੍ਹੋ

ਆਸਟ੍ਰੇਲੀਆ ਚੋਣਾਂ ਵਿੱਚ ਲੇਬਰ ਪਾਰਟੀ ਦੀ ਜਿੱਤ, ਅਲਬਾਨੀਜ਼ 21 ਸਾਲਾਂ ਵਿੱਚ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਵਾਲੇ ਪਹਿਲੇ ਨੇਤਾ

ਆਸਟ੍ਰੇਲੀਆ ਵਿੱਚ ਲੇਬਰ ਪਾਰਟੀ ਦੁਬਾਰਾ ਚੁਣੀ ਗਈ ਹੈ। ਚੋਣ ਕਮਿਸ਼ਨ ਦੇ ਅਨੁਸਾਰ, ਹੁਣ ਤੱਕ 60% ਵੋਟਾਂ ਦੀ ਗਿਣਤੀ ਹੋ ਚੁੱਕੀ ਹੈ। ਲੇਬਰ ਪਾਰਟੀ ਨੇ 89 ਸੀਟਾਂ ਜਿੱਤੀਆਂ ਹਨ, ਜਦੋਂ ਕਿ ਵਿਰੋਧੀ ਲਿਬਰਲ-ਨੈਸ਼ਨਲ ਗੱਠਜੋੜ ਨੇ 36 ਸੀਟਾਂ ਜਿੱਤੀਆਂ ਹਨ। ਚੋਣ ਜਿੱਤਣ ਲਈ 76 ਸੀਟਾਂ ਦੀ ਲੋੜ ਹੈ।,,,,,ਅੱਗੇ ਪੜ੍ਹੋ

ਭਾਰਤ ਦਾ ਪਾਕਿਸਤਾਨ ਖ਼ਿਲਾਫ ਇੱਕ ਹੋਰ ਵੱਡਾ ਐਕਸ਼ਨ; ਹਰ ਤਰਾਂ ਦੇ ਆਯਾਤ ’ਤੇ ਲਗਾਇਆ ਬੈਨ

ਨਵੀ ਦਿੱਲੀ, ਮਈ : ਭਾਰਤ ਸਰਕਾਰ ਨੇ ਹੁਣ ਪਾਕਿਸਤਾਨ ਤੋਂ ਆਉਣ ਵਾਲੀਆਂ ਚੀਜ਼ਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ, ਜਿਸਦਾ ਮਤਲਬ ਹੈ ਕਿ ਹੁਣ ਪਾਕਿਸਤਾਨ ਤੋਂ ਕੋਈ ਵੀ ਚੀਜ਼ ਕਿਸੇ ਵੀ ਤਰ੍ਹਾਂ ਭਾਰਤ ਨਹੀਂ ਆਵੇਗੀ। ਵਣਜ ਮੰਤਰਾਲੇ ਨੇ ਕਿਹਾ ਕਿ ਹੁਣ ਪਾਕਿਸਤਾਨ ਤੋਂ ਆਯਾਤ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ।,,,,,ਅੱਗੇ ਪੜ੍ਹੋ

LEAVE A REPLY

Please enter your comment!
Please enter your name here