ਆਰਸੇਟੀ ਪਟਿਆਲਾ ਵੱਲੋਂ ਮਹਿਲਾਵਾਂ ਲਈ ਬਿਊਟੀ ਪ੍ਰੈਕਟੀਕਸ਼ਨਰ ਬੈਚ ਦੀ ਸ਼ੁਰੂਆਤ

0
11
RSETI

ਪਟਿਆਲਾ 24 ਜੁਲਾਈ 2025 : ਐਸ. ਬੀ. ਆਈ. ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਕੇਂਦਰ (ਆਰਸੇਟੀ ) ਦੇ ਨਿਰਦੇਸ਼ਕ ਭਗਵਾਨ ਸਿੰਘ ਵਰਮਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਆਰਸੇਟੀ ਜੱਸੋਵਾਲ ਵਿੱਚ ਜੂਨੀਅਰ ਬਿਊਟੀ ਪ੍ਰੈਕਟੀਸ਼ਨਰ ਬੈਚ ਦੀ ਸ਼ੁਰੂਆਤ (Junior Beauty Practitioner Batch Launched) ਕੀਤੀ ਗਈ । ਸਮਾਗਮ ਦੀ ਸ਼ੁਰੂਆਤ ਡਿਸਟ੍ਰਿਕਟ ਇੰਡਸਟ੍ਰੀਅਲ ਸੈਂਟਰ ਤੋਂ ਸ਼ੈਰੀ ਅਤੇ ਮਨੀਸ਼ਾ ਗੋਇਲ ਨੇ ਸਰਸਵਤੀ ਵੰਦਨਾ ਕਰਕੇ ਕੀਤੀ ।

422 ਉਮੀਦਵਾਰਾਂ ਨੂੰ ਸਾਲ 2025 ਦੌਰਾਨ ਦਿੱਤੀ ਗਈ ਮੁਫ਼ਤ ਸਿਖਲਾਈ

ਕੋਰਸ ਦੀ ਸ਼ੁਰੂਆਤ ਮੌਕੇ ਫੈਕਲਟੀ ਮੈਂਬਰਾਂ ਨੇ ਦੱਸਿਆ ਕਿ ਸਾਲ 2009 ਤੋਂ ਹੁਣ ਤੱਕ ਆਰਸੇਟੀ ਪਟਿਆਲਾ ਵੱਲੋਂ 9089 ਉਮੀਦਵਾਰਾਂ ਨੂੰ ਵੱਖ-ਵੱਖ ਕੋਰਸਾਂ ਵਿੱਚ ਸਿਖਲਾਈ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਸਾਲ 2025 ਦੌਰਾਨ 422 ਉਮੀਦਵਾਰ ਸਿਖਲਾਈ ਲੈ ਚੁੱਕੇ ਹਨ ।

ਸਿਖਲਾਈ ਪ੍ਰਾਪਤ ਕਰਕੇ ਪਿੰਡਾਂ ਦੀਆਂ ਔਰਤਾਂ ਆਤਮ ਨਿਰਭਰ ਹੋਈਆਂ ਹਨ

ਇਸ ਮੌਕੇ ਆਰਸੇਟੀ ਤੋਂ ਹਰਦੀਪ ਰਾਏ ਨੇ ਦੱਸਿਆ ਕਿ ਸੰਸਥਾ ਵੱਲੋਂ ਸਮਾਜ ਦੇ ਹਰੇਕ ਵਰਗ ਨੂੰ ਆਤਮ ਨਿਰਭਰ ਬਨਾਉਣ ਲਈ ਅਜਿਹੇ ਸਿਖਲਾਈ ਕੋਰਸ ਲਗਾਤਾਰ ਕਰਵਾਏ ਜਾਂਦੇ ਹਨ ਜਿਥੋਂ ਸਿਖਲਾਈ ਪ੍ਰਾਪਤ ਕਰਕੇ ਪਿੰਡਾਂ ਦੀਆਂ ਔਰਤਾਂ ਆਤਮ ਨਿਰਭਰ (Village women self-reliant) ਹੋਈਆਂ ਹਨ। ਉਹਨਾਂ ਦੱਸਿਆ ਕਿ ਆਰਸੇਟੀ ਪਟਿਆਲਾ ਭਵਿੱਖ ਵਿੱਚ ਵੀ ਮਹਿਲਾਵਾਂ ਅਤੇ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਵੱਲ ਪ੍ਰੇਰਿਤ ਕਰਨ ਵਾਲੇ ਸਮਾਗਮਾਂ ਦਾ ਆਯੋਜਨ ਕਰਦਾ ਰਹੇਗਾ ।

ਅਗਸਤ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੇ ਹਨ ਨਵੇਂ ਬੈਚ

ਇਸ ਮੌਕੇ ਆਰਸੇਟੀ (RSETI) ਪਟਿਆਲਾ ਤੋਂ ਬਲਜਿੰਦਰ ਸਿੰਘ  ਅਜੀਤ ਇੰਦਰ ਸਿੰਘ , ਜਸਵਿੰਦਰ ਸਿੰਘ ਅਤੇ ਸੁਮਿਤ ਜੋਸ਼ੀ ਸ਼ਾਮਲ ਰਹੇ । ਕਲਟੀ ਮੈਂਬਰਾਂ ਨੇ ਦੱਸਿਆ ਕਿ ਅਗਸਤ ਮਹੀਨੇ ਤੋਂ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹਨ, ਜਿਹਨਾਂ ਵਿੱਚ ਸਿਲਾਈ, ਕੰਪਿਊਟਰ, ਅਕਾਂਊਂਟਿੰਗ ਅਤੇ ਸਬਜ਼ੀ ਨਰਸਰੀ ਮੈਨੇਜਮੈਂਟ ਸ਼ਾਮਲ ਹਨ । ਇਹਨਾਂ ਕੋਰਸਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲਿਆਂ ਦਾ ਨਾਮ ਦਰਜ ਕਰਵਾਉਣਾ ਆਰਸੇਟੀ, ਪਟਿਆਲਾ ਵਿਖੇ ਸ਼ੁਰੂ ਕੀਤਾ ਗਿਆ ਹੈ । ਇਸ ਕੋਰਸ ਲਈ ਪੇਂਡੂ ਖੇਤਰ ਤੋਂ ਮਹਿਲਾ ਅਤੇ ਹੋਰ ਬੇਰੁਜ਼ਗਾਰ ਲੋੜਵੰਦਾਂ ਨੂੰ ਵੱਧ ਤੋਂ ਵੱਧ ਇਸ ਕੋਰਸ ਲਈ ਰਜਿਸਟਰ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੇ ਕੋਰਸ ਮੁਫ਼ਤ ਹਨ । ਰੂਚੀ ਰੱਖਣ ਵਾਲੇ ਉਮੀਦਵਾਰਾਂ 0175-2970369 ‘ ਤੇ ਸੰਪਰਕ ਕਰ ਸਕਦੇ ਹਨ ।

Read More : ਆਰਸੇਟੀ ਪਟਿਆਲਾ ‘ਚ 31 ਦਿਨਾਂ ਦੀ ਡੇਅਰੀ ਫਾਰਮਿੰਗ ਟ੍ਰੇਨਿੰਗ ਸ਼ੁਰੂ

LEAVE A REPLY

Please enter your comment!
Please enter your name here