ਕੈਨੇਡਾ, 29 ਅਗਸਤ 2025 : ਪੰਜਾਬ ਦੇ ਸ਼ਹਿਰ ਜਗਰਾਓਂ ਦੇ ਵਸਨੀਕ ਤੇ ਕੈਨੇਡਾ (Canada) ਵਿਖੇ ਰਹਿ ਰਹੇ ਨੌਜਵਾਨ ਤੇਜਿੰਦਰ ਸਿੰਘ ਉਰਫ਼ ਕਿੰਦਾ ਧਾਲੀਵਾਲ (Kinda Dhaliwal) ਦੀ ਅਚਾਨਕ ਹੀ ਮੌਤ (Death) ਹੋ ਗਈ ਹੈ । ਦੱਸਣਯੋਗ ਹੈ ਕਿ ਮ੍ਰਿਤਕ ਦੋ ਮਹੀਨੇ ਪਹਿਲਾਂ ਹੀ ਭੈਣ ਨੂੰ ਮਿਲਣ ਵਿਦੇਸ਼ ਵਿਚ ਗਿਆ ਸੀ ।
ਕਿੰਦਾ ਜਾ ਰਿਹਾ ਸੀ ਬੱਚਿਆਂ ਨਾਲ ਖੇਡਣ
ਜਿਸ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਤਬੀਅਤ ਵਿਗੜਨ (Feeling unwell) ਤੋਂ ਬਾਅਦ ਅਚਾਨਕ ਹੀ ਮੌਤ ਹੋ ਗਈ ਹੈ ਕੈਨੇਡਾ ਵਿਖੇ ਆਪਣੀ ਭੈਣ ਦੇ ਬੱਚਿਆਂ ਨਾਲ ਖੇਡਣ ਜਾ ਰਿਹਾ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਕਿੰਦਾ ਜੋ ਕਿ ਵਿਆਹਿਆ ਹੋਇਆ ਸੀ ਆਪਣੇ ਪਿੱਛੇ ਪਤਨੀ ਤੇ ਬੱਚਿਆਂ ਸਮੇਤ ਬਜ਼ੁਰਗ ਮਾਤਾ ਨੂੰ ਛੱਡ ਗਿਆ ਹੈ ।
Read More : ਕੈਨੇਡਾ ਵਿਚ ਹੋਈ ਮੋਰਿੰਡਾ ਦੇ ਨੌਜਵਾਨ ਦੀ ਮੌਤ