ਰੁਜ਼ਗਾਰ ਲਈ ਅਰਮੇਨੀਆ ਗਏ ਪੰਜਾਬ ਦੇ ਨੌਜਵਾਨ ਦੀ ਮੌ.ਤ, ਜਾਣੋ ਕਿੰਝ ਵਾਪਰੀ ਘਟਨਾ || Latest News

0
21

ਰੁਜ਼ਗਾਰ ਲਈ ਅਰਮੇਨੀਆ ਗਏ ਪੰਜਾਬ ਦੇ ਨੌਜਵਾਨ ਦੀ ਮੌਤ, ਜਾਣੋ ਕਿੰਝ ਵਾਪਰੀ ਘਟਨਾ

ਅਰਮੇਨੀਆ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਵਰਿੰਦਰ ਸਿੰਘ ਵਾਸੀ ਪਿੰਡ ਸ਼ਾਹਪੁਰ (ਘਟੌਰ) ਜ਼ਿਲ੍ਹਾ ਕੁਰਾਲੀ ਮਾਜਰੀ ਵਜੋਂ ਹੋਈ ਹੈ।

2018 ‘ਚ ਗਿਆ ਸੀ ਵਿਦੇਸ਼

ਵਰਿੰਦਰ ਦੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ 2018 ‘ਚ ਰੁਜ਼ਗਾਰ ਲਈ ਅਰਮੇਨੀਆ ਗਿਆ ਸੀ। ਵਰਿੰਦਰ ਉੱਥੇ ਇੱਕ ਫਾਰਮ ਹਾਊਸ ਵਿੱਚ ਕੰਮ ਕਰਦਾ ਸੀ। 19 ਨਵੰਬਰ ਨੂੰ ਜਦ ਉਹ ਕੰਮ ‘ਤੇ ਜਾ ਰਿਹਾ ਸੀ ਤਾਂ ਦੁਪਹਿਰ ਸਮੇਂ ਉਸ ਨੂੰ ਦਿਲ ਦਾ ਦੌਰਾ ਪਿਆ। ਜਦੋਂ ਤੱਕ ਉਸ ਨੂੰ ਹਸਪਤਾਲ ਲਿਜਾਇਆ ਗਿਆ। ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਤੋਂ ਲਾਸ਼ ਨੂੰ ਭਾਰਤ ਲਿਆਉਣ ਲਈ ਮਦਦ ਦੀ ਅਪੀਲ ਕੀਤੀ ਹੈ।

ਇਹ ਵੀ ਪੜੋ: ਤਰਨਤਾਰਨ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ; ਜਵਾਬੀ ਕਾਰਵਾਈ ਦੌਰਾਨ ਬਦਮਾਸ਼ ਜ਼ਖਮੀ

ਵਰਿੰਦਰ ਦਾ ਵੱਡਾ ਭਰਾ ਰੋਹਿਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਇੱਕ ਟਰੈਵਲ ਏਜੰਟ ਨੇ ਵਰਿੰਦਰ ਨੂੰ ਵਿਦੇਸ਼ ਭੇਜਿਆ ਸੀ। ਇਸ ਦੇ ਬਦਲੇ ਉਸ ਤੋਂ ਕਰੀਬ 18 ਲੱਖ ਰੁਪਏ ਲਏ ਗਏ। ਵਰਿੰਦਰ ਨੂੰ ਜਾਪਾਨ ਭੇਜਿਆ ਜਾਣਾ ਸੀ। ਪਰ ਉਸਨੂੰ ਅਰਮੇਨੀਆ ਭੇਜ ਦਿੱਤਾ ਗਿਆ। ਕਿਹਾ ਗਿਆ ਕਿ ਉਸ ਨੂੰ ਓਥੋਂ ਜਾਪਾਨ ਭੇਜ ਦਿੱਤਾ ਜਾਵੇਗਾ। ਜਾਪਾਨ ਨਾ ਜਾਣ ਕਾਰਨ ਵਰਿੰਦਰ ਕਾਫੀ ਸਮੇਂ ਤੋਂ ਪ੍ਰੇਸ਼ਾਨ ਸੀ।

LEAVE A REPLY

Please enter your comment!
Please enter your name here