ਪਟਿਆਲਾ, 15 ਅਗਸਤ 2025 : ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University Patiala) ਦੇ ਰਿਸਰਚ ਸਕਾਲਰ ਫ਼ੋਰਮ ਦੀ ਮੀਟਿੰਗ ਯੂਨੀਵਰਸਿਟੀ ਪਟਿਆਲਾ ਦੇ ਡੀਨ ਰਿਸਰਚ ਅਤੇ ਐਡੀਸ਼ਨਲ ਡੀਨ ਰਿਸਰਚ ਨਾਲ ਹੋਈ, ਜਿਸ ਵਿਚ ਖੋਜਾਰਥੀਆਂ ਨੇ ਆਪਣੀਆਂ ਵੱਖ-ਵੱਖ ਮੰਗਾਂ ਪ੍ਰਸ਼ਾਸਨ ਅੱਗੇ ਰੱਖੀਆਂ ।
ਜਿਕਰਜੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਲੰਮੇ ਸਮੇਂ ਤੋਂ ਬੁਨਿਆਦੀ ਸਹੂਲਤਾਂ (Basic facilities) ਦੀ ਘਾਟ, ਖੋਜ ਤੋਂ ਬਿਨਾ ਵਾਧੂ ਦਾ ਬੋਝ ਅਤੇ ਵਧ ਰਹੀਆਂ ਫੀਸਾਂ ਤੋਂ ਪਰੇਸ਼ਾਨ ਹਨ। ਇਸ ਸਬੰਧੀ 8 ਅਗਸਤ ਨੂੰ ਡੀਨ ਰਿਸਰਚ ਦਫ਼ਤਰ ਨੂੰ ਮੰਗ ਪੱਤਰ ਦਿੱਤਾ ਗਿਆ ਸੀ। ਇਸ ਮੰਗਪੱਤਰ ਉੱਪਰ ਵਿਚਾਰ ਚਰਚਾ ਕਰਨ ਲਈ ਅੱਜ ਮੀਟਿੰਗ ਸੱਦੀ ਗਈ ਸੀ ।
ਕਿਹੜੀਆਂ ਕਿਹੜੀਆਂ ਮੰਗਾਂ ਤੇ ਹੋਇਆ ਵਿਚਾਰ ਵਟਾਂਦਰਾ
ਫੀਸਾਂ ਵਿੱਚ ਹੋਇਆ ਵਾਧਾ ਜੋ ਕਿ 3000 ਤੋਂ ਫ਼ੀਸ ਵਧਾ ਕੇ 5000 ਕੀਤੀ ਗਈ ਹੈ ਇਸਨੂੰ ਵਾਪਿਸ ਲਿਆ ਜਾਵੇ, ਲਾਇਬ੍ਰੇਰੀ ਵਿੱਚ ਡਾਟਾਬੇਸ, ਰਸਾਲੇ ਅਤੇ ਨਵੀਆਂ ਕਿਤਾਬਾਂ ਦਾ ਪ੍ਰਬੰਧ ਕੀਤਾ ਜਾਵੇ, ਪਲੇਗੀਅਰਿਜ਼ਮ ਸਾਫਟਵੇਅਰ ਦਾ ਪ੍ਰਬੰਧ ਕੀਤਾ ਜਾਵੇ,
ਖੋਜਾਰਥੀਆ ਉੱਪਰ ਯੂ ਜੀ ਸੀ ਗਾਈਡਲਾਈਨਜ਼ ਦੇ ਅਨੁਸਾਰ ਬਣਦਾ ਵਰਕਲੋਡ ਦਿੱਤਾ ਜਾਵੇ, ਜਿੰਨਾਂ ਖੋਜਾਰਥੀਆ ਕੋਲ਼ 8-10 ਕਲਾਸਾਂ ਦਾ ਵਰਕਲੋਡ ਹੈ, ਉਸਨੂੰ ਖੋਜ਼ ਕਾਰਜ ਕਰਨ ਵਿੱਚ ਮੁਸ਼ਕਿਲ ਆਉਂਦੀ ਹੈ ਤਾਂ ਕਰਕੇ ਹਟਾਇਆ ਜਾਵੇ, ਬਿਨਾਂ ਫੈਲੋਸ਼ਿਪ ਤੋਂ ਜਿਹੜੇ ਖੋਜਾਰਥੀ ਹਨ ਉਹਨਾਂ ਲਈ ਫੈਲੋਸ਼ਿਪ ਦਾ ਪ੍ਰਬੰਧ ਕੀਤਾ ਜਾਵੇ, ਸਾਇੰਸਜ਼ ਵਿਭਾਗਾਂ ਦੀ ਲੈਬੋਟਰੀ ਵਿੱਚ ਲੋੜੀਦੀਆਂ ਚੀਜਾਂ ਦਿੱਤੀਆ ਜਾਣ ਅਤੇ ਲੈਬੋਰੇਟਰੀ ਫ਼ੀਸ ਨੂੰ ਬੰਦ ਕੀਤਾ ਜਾਵੇ, ਸਲਾਨਾ ਪੇਪਰ, ਵਿਭਾਗਾਂ ਵਿੱਚ ਲਏ ਜਾਂਦੇ ਹਨ, ਨੂੰ ਬੰਦ ਕੀਤਾ ਜਾਵੇ ਅਤੇ ਫ਼ੀਸ ਵਿੱਚ ਵਾਧਾ ਵੀ ਵਾਪਿਸ ਲਿਆ ਜਾਵੇ ਸ਼ਾਮਲ ਹਨ।
ਵਿਚਾਰ ਵਟਾਂਦਰੇ ਦੌਰਾਨ ਮੰਗਾਂ ਮੰਨੀਆਂ ਗਈਆਂ ਜਾਇਜ਼
ਪੀ. ਯੂ. ਦੇ ਡੀਨ ਰਿਸਰਚ ਅਤੇ ਐਡੀਸ਼ਨਲ ਡੀਨ ਰਿਸਰਚ (Dean Research and Additional Dean Research of P. U.) ਨਾਲ ਹੋਈ ਮੀਟਿੰਗ ਵਿਚ ਉਪਰੋਕਤ ਮੰਗਾਂ ਤੇ ਵਿਚਾਰ ਚਰਚਾ (Discussion) ਕੀਤੀ ਗਈ ਸੀ ਨੂੰ ਜਾਇਜ਼ ਮੰਨਿਆ ਗਿਆ ਅਤੇ ਨਾਲ਼ ਇਹ ਵੀ ਕਿਹਾ ਕਿ ਵਿਭਾਗਾਂ ਦੇ ਮੁਖੀਆਂ ਨਾਲ ਗੱਲਬਾਤ ਕਰਕੇ ਠੀਕ ਕੀਤਾ ਜਾਵੇਗਾ । ਇਸ ਸਮੇਂ ਰਿਸਰਚ ਸਕਾਲਰ ਫ਼ੋਰਮ (Research Scholar Forum) ਦੇ ਨਾਲ ਪੰਜਾਬੀ ਯੂਨੀਵਰਸਿਟੀ ਦੀਆ ਵੱਖ-ਵੱਖ ਵਿਦਿਆਰਥੀ ਜਥੇਬੰਦੀਆਂ ਪੀ. ਐਸ. ਯੂ. (ਐਲ), ਡੀ. ਐਸ. ਓ., ਏ. ਆਈ. ਐਸ. ਐਫ., ਐਸ. ਐਫ. ਆਈ., ਪੀ. ਐਸ. ਯੂ., ਪੀ. ਐਸ. ਐਫ. ਅਤੇ ਵਿਦਿਆਰਥੀ ਵਿਕਲਪ ਮੰਚ ਨੇ ਵੀ ਖੋਜਾਰਥੀਆ ਦਾ ਸਮਰਥਨ ਕੀਤਾ ਅਤੇ ਕਿਹਾ ਕਿ ਇਹ ਮੰਗਾਂ ਬਿਲਕੁਲ ਜਾਇਜ਼ ਹਨ।
ਮੀਟਿੰਗ ਦੌਰਾਨ ਡੀਨ ਰਿਸਰਚ ਅਤੇ ਐਡੀਸ਼ਨ ਡੀਨ ਰਿਸਰਚ ਨੇ ਮਸਲੇ ਹੱਲ ਕਰਕੇ ਅਗਲੀ ਮੀਟਿੰਗ 13 ਸਤੰਬਰ 2024 ਨੂੰ ਦਿੱਤੀ ਹੈ ਅਤੇ ਕਿਹਾ ਹੈ ਅਸੀਂ ਤੁਹਾਡੇ ਨਾਲ ਹਾਂ ਤੇ ਤੁਹਾਡੀਆਂ ਮੰਗਾਂ ਹੱਲ ਕੀਤੀਆਂ ਜਾਣਗੀਆਂ। ਇਹ ਐਲਾਨ ਕੀਤਾ ਗਿਆ ਕਿ ਸਾਡਾ ਏਕਾ ਹੀ ਮਸਲੇ ਹੱਲ ਕਰਵਾ ਸਕਦਾ ਹੈ ਅਤੇ ਜੇਕਰ ਮੰਗਾ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ । ਇਸ ਮੌਕੇ ਜਸਵੀਰ ਸਿੰਘ, ਸ਼ਵੇਤਾ, ਵਿਕਾਸ, ਹਰਪ੍ਰੀਤ ਸਿੰਘ, ਰਾਹੁਲ, ਗੁਰਛਿੰਦਰ, ਰਵੀ ਆਦਿ ਖੋਜਾਰਥੀ ਸ਼ਾਮਲ ਸਨ ।
Read More : ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ