ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧੀਆਂ ‘ਤੇ ਤਿੱਖਾ ਵਾਰ ਕੀਤਾ ਹੈ। ਇੱਕ ਇੰਟਰਵਿਊ ‘ਚ ਉਨ੍ਹਾਂ ਨੇ ‘ਕਿਸਾਨ ਪੱਖੀ’ ਕਾਨੂੰਨਾਂ ਦੇ ਵਿਰੋਧ ਨੂੰ ‘ਸਿਆਸੀ ਧੋਖਾ’ ਕਿਹਾ ਹੈ।
ਪ੍ਰਧਾਨ ਮੰਤਰੀ ਨੇ ਇਹ ਵੀ ਦੁਹਰਾਇਆ ਕਿ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਖੇਤੀਬਾੜੀ ਕਾਨੂੰਨਾਂ ਦੇ ਮੌਜੂਦਾ ਵਿਰੋਧੀ ਵੀ ਪਹਿਲਾਂ ਇਹੀ ਬਦਲਾਅ ਚਾਹੁੰਦੇ ਸਨ।
ਉਨ੍ਹਾਂ ਨੇ ਕਿਹਾ, ‘ਇਹ ਉਹੀ ਲੋਕ ਹਨ ਜੋ ਮੁੱਖ ਮੰਤਰੀਆਂ ਨੂੰ ਕਹਿੰਦੇ ਸਨ ਕਿ ਉਹੀ ਕਰੋ ਜੋ ਸਾਡੀ ਸਰਕਾਰ ਨੇ ਕੀਤਾ ਹੈ। ਇਹ ਉਹੀ ਲੋਕ ਸਨ ਜੋ ਆਪਣੇ ਚੋਣ ਮਨੋਰਥ ਪੱਤਰ ਵਿੱਚ ਲਿਖਦੇ ਸਨ ਕਿ ਅਸੀਂ ਉਹੀ ਬਦਲਾਅ ਲਿਆਵਾਂਗੇ ਜੋ ਅਸੀਂ ਲਿਆਏ ਹਾਂ।
ਖੇਤੀਬਾੜੀ ਕਾਨੂੰਨਾਂ ਬਾਰੇ, ਸਰਕਾਰ ਪਹਿਲੇ ਦਿਨ ਤੋਂ ਕਹਿੰਦੀ ਆ ਰਹੀ ਹੈ, ਜਿਨ੍ਹਾਂ ਨੁਕਤਿਆਂ ‘ਤੇ ਅਸਹਿਮਤੀ ਹੈ, ਸਰਕਾਰ ਬੈਠ ਕੇ ਵਿਚਾਰ ਕਰਨ ਲਈ ਤਿਆਰ ਹੈ। ਇਸ ਸੰਬੰਧ ਵਿੱਚ ਕਈ ਮੀਟਿੰਗਾਂ ਵੀ ਕੀਤੀਆਂ ਜਾ ਚੁੱਕੀਆਂ ਹਨ ਪਰ ਹੁਣ ਤੱਕ ਇੱਕ ਵੀ ਵਿਅਕਤੀ ਇਹ ਨਹੀਂ ਦੱਸ ਸਕਿਆ ਹੈ ਕਿ ਕਿਸ ਨੁਕਤੇ ਨੂੰ ਬਦਲਣ ਦੀ ਲੋੜ ਹੈ।