PM ਮੋਦੀ ਦੇ ਕਾਂਗਰਸ ‘ਤੇ ਹਮਲੇ ਤੋਂ ਬਾਅਦ ਅਸ਼ੋਕ ਗਹਿਲੋਤ ਨੇ ਦਿੱਤਾ ਇਹ ਜਵਾਬ

0
75

ਪੀਐੱਮ ਮੋਦੀ ਵੱਲੋਂ ਕਾਂਗਰਸ ‘ਤੇ ਸਿਆਸੀ ਫਾਇਦੇ ਲਈ ਸੰਸਦ ਦੀ ਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜਵਾਬ ਦਿੱਤਾ ਕਿ ਦੇਸ਼ ‘ਚ ਅੱਜ ਅਣ-ਐਲਾਨੀ ਐਮਰਜੈਂਸੀ ਹੈ। ਗਹਿਲੋਤ ਨੇ ਕਿਹਾ ਕਿ ਅੱਜ ਦੇਸ਼ ‘ਚ ਅਣਐਲਾਨੀ ਐਮਰਜੈਂਸੀ ਹੈ। ਮੋਦੀ ਸਰਕਾਰ ਬਣਦਿਆਂ ਹੀ ਭਾਜਪਾ ਦੇ ਦਿੱਗਜ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਖੁਦ ਦਬਾਅ ‘ਚ ਆਉਣ ਦਾ ਸੰਕੇਤ ਦਿੱਤਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਐਮਰਜੈਂਸੀ ਕਿਉਂ ਅਤੇ ਕਿਨ੍ਹਾਂ ਹਾਲਾਤਾਂ ਵਿੱਚ ਲੱਗੀ? ਦਰਅਸਲ ਇਸ ਤੋਂ ਬਾਅਦ ਸਰਕਾਰ ਡਿੱਗ ਗਈ, ਇਸ ਬਾਰੇ ਸਭ ਨੂੰ ਪਤਾ ਹੈ, ਹੁਣ ਇਸ ਬਾਰੇ ਬੋਲਣ ਦਾ ਕੀ ਮਤਲਬ ਹੈ? ਰਾਜਸਥਾਨ ਦੇ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਵਿੱਚ ਕੀ ਹੋ ਰਿਹਾ ਹੈ, ਦੇਸ਼ ਕਿਸ ਦਿਸ਼ਾ ਵਿੱਚ ਜਾ ਰਿਹਾ ਹੈ, ਇਹ ਕਿਸੇ ਨੂੰ ਨਹੀਂ ਪਤਾ। ਗਹਿਲੋਤ ਨੇ ਸਵਾਲ ਕੀਤਾ ਕਿ ਅੱਜ ਦੇਸ਼ ‘ਚ ਹਿੰਸਾ, ਅਸ਼ਾਂਤੀ ਅਤੇ ਅਵਿਸ਼ਵਾਸ ਦਾ ਮਾਹੌਲ ਹੈ। ਅਸੀਂ ਇਹ ਦੋਸ਼ ਐਨਡੀਏ ਸਰਕਾਰ, ਭਾਜਪਾ ‘ਤੇ ਲਗਾ ਰਹੇ ਹਾਂ। ਇਸ ਦੇ ਉਲਟ ਮੋਦੀ ਜੀ ਕਹਿ ਰਹੇ ਹਨ ਕਿ ਅਸੀਂ ਲੋਕਾਂ ਨੂੰ ਭੜਕਾ ਰਹੇ ਹਾਂ। ਕੀ ਅਸੀਂ ਵਰਕਰਾਂ ਨੂੰ ਭੜਕਾਉਣ ਦਾ ਕੰਮ ਕਰਾਂਗੇ?

ਲਾਕਡਾਊਨ ਅਤੇ ਨੋਟਬੰਦੀ ਨੂੰ ਕੇਂਦਰ ਦੀ ਗਲਤੀ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਤੁਸੀਂ ਗਲਤੀ ਕੀਤੀ ਹੈ, ਜਿਸ ਕਾਰਨ ਇਹ ਸਥਿਤੀ ਆ ਗਈ ਕਿ ਅਚਾਨਕ ਹੀ ਲਾਕਡਾਊਨ ਹੋ ਗਿਆ। ਅਚਾਨਕ ਨੋਟਬੰਦੀ ਹੋ ਗਈ। ਬੈਂਕਾਂ ਅੱਗੇ ਲੰਮੀਆਂ ਲਾਈਨਾਂ ਲੱਗ ਗਈਆਂ । ਕੀ ਭਾਰਤ ਸਰਕਾਰ ਨੇ ਇਸ ਗੱਲ ਦਾ ਸਰਵੇਖਣ ਕੀਤਾ ਹੈ ਕਿ ਨੋਟਬੰਦੀ ਦੌਰਾਨ ਕਿੰਨੇ ਲੋਕਾਂ ਦੀ ਮੌਤ ਹੋਈ ਸੀ? ਪਰਵਾਸੀ ਮਜ਼ਦੂਰਾਂ ਨੂੰ ਪੈਦਲ ਜਾਣਾ ਪਿਆ, ਰਸਤੇ ਵਿੱਚ ਕਿੰਨੇ ਮਜ਼ਦੂਰਾਂ ਦੀ ਮੌਤ ਹੋ ਗਈ, ਕੀ ਭਾਰਤ ਸਰਕਾਰ ਕੋਲ ਕੋਈ ਅੰਕੜਾ ਹੈ।

LEAVE A REPLY

Please enter your comment!
Please enter your name here