ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਨੂੰ ਰਿਪੋਰਟ ਭੇਜ ਦਿੱਤੀ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਮੁੱਖ ਸਕੱਤਰ ਨੇ ਰਿਪੋਰਟ ਵਿੱਚ ਤੱਥਾਂ ਸਹਿਤ ਸੁਰੱਖਿਆ ਵਿੱਚ ਢਿੱਲ ਦੇਣ ਵਾਲੀਆਂ ਘਟਨਾਵਾਂ ਦੇ ਕ੍ਰਮ ਦੇ ਵੇਰਵੇ ਦਿੱਤੇ। ਪ੍ਰਧਾਨ ਮੰਤਰੀ ਦੀ ਸੁਰੱਖਿਆ ਹੇਠ ਤਾਇਨਾਤ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਰਿਪੋਰਟ ਬਣਾਈ ਗਈ।

ਹੋਸ਼ ਉੱਡਾ ਦੇਵੇਗਾ ਮੋਦੀ ਦੀ ਇੱਕ ਦਿਨ ਦੀ ਸਕਿਊਰਟੀ ਦਾ ਖਰਚ!

ਰਿਪੋਰਟ ‘ਚ ਕਿਹਾ ਗਿਆ ਹੈ ਕਿ ਹੋਰ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ । ਫਲਾਈਓਵਰ ਨੇੜੇ ਹੋਏ ਪ੍ਰਦਰਸ਼ਨ ਨੂੰ ‘ਅਚਾਨਕ’ ਪ੍ਰਦਰਸ਼ਨ ਦੱਸਿਆ ਗਿਆ। ਦੋ ਮੈਂਬਰੀ ਕਮੇਟੀ ਬਾਰੇ ਰਿਪੋਰਟ ਵਿੱਚ ਜਾਣਕਾਰੀ ਦਿੱਤੀ ਗਈ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਲਈ 8 ਜਨਵਰੀ ਨੂੰ ਜਾਰੀ ਹੋ ਸਕਦੀ ਹੈ ਕਾਂਗਰਸ ਦੀ ਲਿਸਟ

ਇਸ ਦੇ ਨਾਲ ਹੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਸੂਬੇ ਭਰ ‘ਚ ਹੋ ਰਹੇ ਪ੍ਰਦਰਸ਼ਨਾਂ ਕਾਰਨ ਸੁਰੱਖਿਆ ਕਰਮਚਾਰੀਆਂ ਦੀ ਜ਼ਿਆਦਾ ਤਾਇਨਾਤੀ ਕੀਤੀ ਗਈ ਸੀ। 9 ਕਿਸਾਨ ਜਥੇਬੰਦੀਆਂ ਨੇ ਪ੍ਰਦਰਸ਼ਨ ਦਾ ਸੱਦਾ ਦਿੱਤਾ। ਇਸ ਦੀ ਸੂਚਨਾ ਕੇਂਦਰ ਨੂੰ ਵੀ ਦਿੱਤੀ ਗਈ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਦਾ ਰਸਤਾ ਸਾਫ਼ ਸੀ, ਪਰ ‘ਅਚਾਨਕ’ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਵਾਲੀ ਥਾਂ ‘ਤੇ ਆ ਗਏ।

LEAVE A REPLY

Please enter your comment!
Please enter your name here