ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਵਿਡ ਦੇ ਵੱਧਦੇ ਮਾਮਲਿਆਂ ਦੇ ਨਾਲ ਹੀ ਪੀ. ਜੀ. ਆਈ. ਨੇ ਫਿਜ਼ੀਕਲ ਓ. ਪੀ. ਡੀ. ਫਿਰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। 10 ਜਨਵਰੀ ਤੋਂ ਹੁਣ ਓ. ਪੀ. ਡੀ. ਵਿਚ ਆਉਣ ਲਈ ਆਨਲਾਈਨ ਅਪੁਆਇੰਟਮੈਂਟ ਲੈਣੀ ਪਵੇਗੀ, ਜਿਸ ਤੋਂ ਬਾਅਦ ਹੀ ਐਂਟਰੀ ਮਿਲ ਸਕੇਗੀ। ਪੀ. ਜੀ. ਆਈ. ਦਾ ਕਹਿਣਾ ਹੈ ਕਿ ਮਰੀਜ਼ ਪਹਿਲਾਂ ਹੀ ਬੀਮਾਰ ਹੁੰਦੇ ਹਨ, ਇਸ ਲਈ ਇਨਫੈਕਸ਼ਨ ਦਾ ਖ਼ਤਰਾ ਉਨ੍ਹਾਂ ਲਈ ਖ਼ਤਰਨਾਕ ਹੋ ਸਕਦਾ ਹੈ।
PM ਸੁਰੱਖਿਆ ਕੁਤਾਹੀ ਮਾਮਲੇ ‘ਤੇ ਕੈਪਟਨ ਨੇ ਘੇਰੇ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ
ਇਸ ਨਾਲ ਇਨਫੈਕਸ਼ਨ ਵੱਧਣ ਦਾ ਖ਼ਤਰਾ ਵੀ ਰਹੇਗਾ। ਇਸ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ। ਪੀ. ਜੀ. ਆਈ. ਓ. ਪੀ. ਡੀ. ਵਿਚ 8 ਹਜ਼ਾਰ ਮਰੀਜ਼ ਰੋਜ਼ਾਨਾ ਆ ਰਹੇ ਹਨ। ਇਸ ਲਈ ਸਾਵਧਾਨੀ ਵਜੋਂ ਇਹ ਫ਼ੈਸਲਾ ਲਿਆ ਗਿਆ ਹੈ। ਮਰੀਜ਼ਾਂ ਦੀ ਸਹੂਲਤ ਵੇਖਦੇ ਹੋਏ ਟੈਲੀ ਕੰਸਲਟੇਸ਼ਨ ਸ਼ੁਰੂ ਕੀਤੀ ਗਈ ਹੈ। ਨਾਲ ਹੀ ਫਿਜ਼ੀਕਲ ਚੈੱਕਅਪ ਦੀ ਲੋੜ ਪਈ ਤਾਂ ਉਸ ਨੂੰ ਬੁਲਾ ਲਿਆ ਜਾਵੇਗਾ। ਜੀ. ਐੱਮ. ਸੀ. ਐੱਚ. ਵੀ ਫਿਜ਼ੀਕਲ ਓ. ਪੀ. ਡੀ. ਬੰਦ ਕਰਨ ਸਬੰਧੀ ਅੱਜ ਮੀਟਿੰਗ ਕਰਨ ਜਾ ਰਿਹਾ ਹੈ। ਡਾਇਰੈਕਟਰ ਡਾ. ਜਸਬਿੰਦਰ ਕੌਰ ਨੇ ਦੱਸਿਆ ਕਿ ਜਿਸ ਤਰ੍ਹਾਂ ਕੇਸ ਵੱਧ ਰਹੇ ਹਨ, ਉਸ ਕਾਰਨ ਰਿਸਕ ਨਹੀਂ ਲਿਆ ਜਾ ਸਕਦਾ। ਸਾਰੇ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਤੋਂ ਬਾਅਦ ਹੀ ਆਖ਼ਰੀ ਫ਼ੈਸਲਾ ਲਿਆ ਜਾਵੇਗਾ।
PM ਦੀ ਸੁਰੱਖਿਆ ਕੁਤਾਹੀ ਮਾਮਲੇ ‘ਚ ਪੰਜਾਬ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੀ ਰਿਪੋਰਟ
ਇਸ ਦੇ ਨਾਲ ਹੀ ਪੀ. ਜੀ. ਆਈ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਆਨਲਾਈਨ ਅਪੁਆਇੰਟਮੈਂਟ ਨਾ ਆਉਣ। ਕਈ ਮਰੀਜ਼ਾਂ ਨੂੰ ਪਹਿਲਾਂ ਹੀ ਆਨਲਾਈਨ ਅਪੁਆਇੰਟਮੈਂਟ ਦਿੱਤੀ ਜਾ ਚੁੱਕੀ ਹੈ। ਸਵੇਰੇ 8 ਤੋਂ 9:30 ਵਜੇ ਤੱਕ ਪੀ. ਜੀ. ਆਈ. ਦੇ ਫੋਨ ਨੰਬਰ ’ਤੇ ਅਪੁਆਇੰਟਮੈਂਟ ਲਈ ਜਾ ਸਕਦੀ ਹੈ।