NIA ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। NIA ਵੱਲੋਂ ਲਾਰੇਂਸ ਨੂੰ ਆਪਣੇ ਨਾਲ ਲੈ ਕੇ ਜਾਣ ਦੀ ਤਿਆਰੀ ਕਰ ਲਈ ਗਈ ਹੈ । ਬਠਿੰਡਾ ਜੇਲ੍ਹ ‘ਚ ਬਖਤਰਬੰਦ ਗੱਡੀਆਂ ਦੇ ਰਾਹੀਂ ਲਾਰੇਂਸ ਨੂੰ NIA ਆਪਣੇ ਨਾਲ ਦਿੱਲੀ ਲੈ ਕੇ ਜਾ ਸਕਦੀ ਹੈ। ਜਿਸ ਲਈ ਜੇਲ੍ਹ ‘ਚ ਬਖਤਰਬੰਦ ਗੱਡੀਆਂ ਪਹੁੰਚ ਗਈਆਂ ਹਨ। ਦਰਅਸਲ ਬਿਸ਼ਨੋਈ ਦੇ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ।ਕਿਉਂਕਿ ਲਾਰੇਂਸ ਬਿਸ਼ਨੋਈ ਦੇ ਅੱਤਵਾਦ ਦੇ ਨਾਲ ਵੀ ਸਬੰਧ ਦੱਸੇ ਜਾ ਰਹੇ ਸਨ ਕਿਉਂਕਿ ਉਸ ਦੇ ਖ਼ਿਲਾਫ਼ ਕਈ ਤਰ੍ਹਾਂ ਦੇ ਇਨਪੁਟਸ ਵੀ ਸਾਹਮਣੇ ਆ ਰਹੇ ਸਨ। ਇਸੇ ਮਾਮਲੇ ਤਹਿਤ ਐੱਨ.ਆਈ.ਏ. ਨੇ ਉਸ ਖਿਲਾਫ ਇਹ ਵੱਡੀ ਕਾਰਵਾਈ ਕੀਤੀ ਹੈ।