ਨਾਗਪੁਰ: ਹਿੰਸਾ ਤੋਂ ਬਾਅਦ 11 ਇਲਾਕਿਆਂ ‘ਚ ਲਗਿਆ ਕਰਫਿਊ, ਜਾਣੋ ਪੂਰਾ ਮਾਮਲਾ

0
29

ਔਰੰਗਜ਼ੇਬ ਦੇ ਪੁਤਲੇ ਨੂੰ ਸਾੜਨ ਤੋਂ ਬਾਅਦ ਹਿੰਸਾ ਭੜਕਣ ਤੋਂ ਬਾਅਦ ਮੰਗਲਵਾਰ ਨੂੰ ਨਾਗਪੁਰ ਦੇ 11 ਇਲਾਕਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ।
ED ਦੀ ਵੱਡੀ ਕਰਵਾਈ, ਅਮਰੀਕੀ ਅਰਬਪਤੀ ਦੇ ਬੈਂਗਲੁਰੂ ਸਥਿਤ NGO ‘ਤੇ ਕੀਤੀ ਛਾਪੇਮਾਰੀ
ਸੋਮਵਾਰ ਸ਼ਾਮ ਨੂੰ ਹੋਈ ਹਿੰਸਾ ਵਿੱਚ 33 ਪੁਲਿਸ ਵਾਲੇ ਜ਼ਖਮੀ ਹੋ ਗਏ, ਜਿਨ੍ਹਾਂ ਵਿੱਚ 3 ਡੀਸੀਪੀ ਵੀ ਸ਼ਾਮਲ ਹਨ। ਪੰਜ ਨਾਗਰਿਕ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਆਈਸੀਯੂ ਵਿੱਚ ਦਾਖਲ ਹੈ।

ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ

ਦੰਗਾਕਾਰੀਆਂ ਨੇ 12 ਬਾਈਕ, ਕਈ ਕਾਰਾਂ ਅਤੇ 1 ਜੇਸੀਬੀ ਸਾੜ ਦਿੱਤਾ। ਪੁਲਿਸ ਨੇ ਦੰਗਾ ਭੜਕਾਉਣ ਦੇ ਦੋਸ਼ ਵਿੱਚ 50 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

ਨਾਲ ਹੀ ਸੰਭਾਜੀਨਗਰ ਵਿੱਚ ਔਰੰਗਜ਼ੇਬ ਦੇ ਮਕਬਰੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਬਰ ਵੱਲ ਜਾਣ ਵਾਲੀਆਂ ਸੜਕਾਂ ‘ਤੇ ਬੈਰੀਕੇਡ ਲਗਾ ਦਿੱਤੇ ਗਏ ਹਨ। ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here