ਮੁੜ ਬਣੇਗੀ ਮੋਦੀ ਸਰਕਾਰ! 8 ਜੂਨ ਨੂੰ ਨਰਿੰਦਰ ਮੋਦੀ ਚੁੱਕਣਗੇ ਸਹੁੰ

ਲੋਕ ਸਭਾ ਚੋਣਾਂ ਦੇ ਨਤੀਜੇ ਆ ਗਏ ਹਨ। ਜਿਸ ਵਿੱਚ ਭਾਜਪਾ ਨੂੰ 240 ਸੀਟਾਂ ਮਿਲੀਆਂ, ਜੋ ਬਹੁਮਤ ਦੇ ਅੰਕੜੇ ਤੋਂ 32 ਸੀਟਾਂ ਘੱਟ ਹੈ। ਹਾਲਾਂਕਿ, NDA ਨੇ 292 ਸੀਟਾਂ ਦੇ ਨਾਲ ਬਹੁਮਤ ਦੇ ਅੰਕੜਿਆਂ ਨੂੰ ਪਾਰ ਕਰ ਲਿਆ। ਇਸ ਵਿਚਾਲੇ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਹੈ ਕਿ PM ਮੋਦੀ 8 ਜੂਨ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਅਹੁਦੇ ਸੀ ਸਹੁੰ ਚੁੱਕ ਸਕਦੇ ਹਨ। ਇਸ ਤੋਂ ਪਹਿਲਾਂ 7 ਜੂਨ ਨੂੰ ਸੰਸਦ ਦੇ ਸੈਂਟਰਲ ਹਾਲ ਵਿੱਚ NDA ਦੇ ਸਾਰੇ ਸਾਂਸਦਾਂ ਦੀ ਬੈਠਕ ਹੋਵੇਗੀ। JDU ਬੁਲਾਰੇ ਕੇਸੀ ਤਿਆਗੀ ਨੇ ਬੈਠਕ ਦੀ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਜੇਕਰ ਪ੍ਰਧਾਨ ਮੰਤਰੀ ਤੀਜੀ ਵਾਰ ਪੀਐੱਮ ਅਹੁਦੇ ਦੀ ਸਹੁੰ ਚੁੱਕਦੇ ਹਨ ਤਾਂ ਉਨ੍ਹਾਂ ਦੇ ਨਾਮ ਇੱਕ ਨਵਾਂ ਰਿਕਾਰਡ ਵੀ ਜੁੜ ਜਾਵੇਗਾ। ਉਹ ਦੇਸ਼ ਦੇ ਦੂਜੇ ਅਜਿਹੇ ਨੇਤਾ ਬਣ ਜਾਣਗੇ, ਜੋ ਲਗਾਤਾਰ ਤੀਜੀ ਵਾਰ ਚੋਣਾਂ ਜਿੱਤੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ । ਇਸ ਤੋਂ ਪਹਿਲਾਂ ਇਹ ਰਿਕਾਰਡ ਜਵਾਹਰ ਲਾਲ ਨਹਿਰੂ ਦੇ ਨਾਮ ਹੈ। ਮੋਦੀ ਉਨ੍ਹਾਂ ਦੇ ਰਿਕਾਰਡ ਦੀ ਬਰਾਬਰੀ ਕਰਨਗੇ। ਦਿੱਲੀ ਵਿੱਚ ਅੱਜ ਸ਼ਾਮ 4 ਵਜੇ NDA ਦੀ ਬੈਠਕ ਸੱਦੀ ਗਈ ਹੈ। ਇਸ ਵਿੱਚ JDU ਪ੍ਰਮੁੱਖ ਨਿਤੀਸ਼ ਕੁਮਾਰ, TDP ਪ੍ਰਮੁੱਖ ਐੱਨ ਚੰਦਰਬਾਬੂ ਸਣੇ ਹੋਰ ਨੇਤਾ ਸ਼ਾਮਿਲ ਹੋਣਗੇ।

ਇਹ ਵੀ ਪੜ੍ਹੋ: ਨਸ਼ਾ ਤਸਕਰ ਦੇ ਘਰ ‘ਚੋਂ 2 ਕਰੋੜ ਰੁ: ਦੀ ਡਰੱਗ ਮਨੀ…

NDA ਦੇ ਸਹਿਯੋਗੀਆਂ ਨਾਲ ਗੱਲਬਾਤ ਦੇ ਬਾਅਦ ਭਾਜਪਾ ਸੰਸਦੀ ਬੋਰਡ ਦੀ ਬੈਠਕ ਹੋਵੇਗੀ। ਇਸ ਵਿੱਚ ਸਰਕਾਰ ਦੇ ਗਠਨ ਤੇ ਸਹੁੰ ਚੁੱਕ ਸਮਾਗਮ ਦੀ ਰੂਪ ਰੇਖਾ ‘ਤੇ ਚਰਚਾ ਹੋਵੇਗੀ। JDU ਪ੍ਰਮੁੱਖ ਨਿਤੀਸ਼ ਕੁਮਾਰ ਬੁੱਧਵਾਰ ਸਵੇਰੇ ਦਿੱਲੀ ਪਹੁੰਚ ਗਏ ਹਨ। ਚੰਦਰਬਾਬੂ ਨਾਇਡੂ ਵੀ ਦੁਪਹਿਰ ਤੱਕ ਦਿੱਲੀ ਪਹੁੰਚ ਸਕਦੇ ਹਨ। ਗੌਰਤਲਬ ਹੈ ਕਿ 2019 ਦੇ ਨਤੀਜਿਆਂ ਦੇ 7 ਦਿਨਾਂ ਬਾਅਦ ਪੀਐੱਮ ਅਹੁਦੇ ਦਾ ਸਹੁੰ ਚੁੱਕ ਸਮਾਗਮ ਆਯੋਜਿਤ ਹੋਇਆ ਸੀ। 2014 ਵਿੱਚ ਜਦੋਂ NDA ਸਰਕਾਰ ਬਣੀ ਸੀ ਉਦੋਂ 10 ਦਿਨ ਬਾਅਦ ਮੋਦੀ ਨੇ ਪੀਐੱਮ ਅਹੁਦੇ ਦੀ ਸਹੁੰ ਚੁੱਕੀ ਸੀ।

LEAVE A REPLY

Please enter your comment!
Please enter your name here