ਵਿਧਾਇਕ ਜੌੜਮਾਜਰਾ ਨੇ ਸਮਾਣਾ ਨਗਰ ਕੌਂਸਲ ਨੂੰ ਸੌਂਪੀ ਅੱਗ ਬੁਝਾਊ ਗੱਡੀ

0
4
MLA Jourmajra

ਸਮਾਣਾ, 24 ਅਕਤੂਬਰ 2025 : ਸਮਾਣਾ ਹਲਕੇ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ (MLA Chetan Singh Jauramajra) ਨੇ ਸਮਾਣਾ ਸ਼ਹਿਰ ਤੇ ਨੇੜਲੇ ਇਲਾਕਿਆਂ ਵਿੱਚ ਕਿਸੇ ਵੀ ਅੱਗ ਲੱਗਣ ਦੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਭੇਜੀ ਗਈ 45 ਲੱਖ ਰੁਪਏ ਦੀ ਨਵੀਂ ਅਤਿਆਧੁਨਿਕ ਅੱਗ ਬੁਝਾਊ ਕਿਊ. ਆਰ. ਵੀ. ਗੱਡੀ (Firefighting Q. R. V. vehicle) ਅੱਜ ਸਮਾਣਾ ਸ਼ਹਿਰ ਵਾਸੀਆਂ ਦੀ ਸੇਵਾ ਲਈ ਸਮਰਪਿਤ ਕੀਤੀ ।

ਰੱਬ ਕਰੇ ਕਿਸੇ ਵੀ ਜਗ੍ਹਾ ਅੱਗ ਨਾ ਲੱਗੇ, ਪਰੰਤੂ ਹੰਗਾਮੀ ਸਥਿਤੀ ‘ਚ ਅੱਗ ਲੱਗਣ ਨਾਲ ਨਜਿੱਠਣ ਲਈ ਕਾਰਗਰ ਸਾਬਤ ਹੋਵੇਗੀ ਨਵੀਂ ਅੱਗ ਬੁਝਾਊ ਗੱਡੀ-ਜੌੜਾਮਾਜਰਾ

ਵਿਧਾਇਕ ਜੌੜਾਮਾਜਰਾ ਨੇ ਇਸ ਮੌਕੇ ਦੱਸਿਆ ਕਿ ਇਹ ਨਵੀਂ ਅੱਗ ਬੁਝਾਊ ਗੱਡੀ ਕਿਸੇ ਵੀ ਅੱਗ ਲੱਗਣ ਦੀ ਸੂਰਤ ‘ਚ ਤੰਗ ਲੇਨ ਵਾਲੇ ਰਿਹਾਇਸ਼ੀ ਖੇਤਰਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ ਸਮੇਤ ਭਾਰੀ ਉਪਕਰਨਾਂ ਦੇ ਆਉਣ ਤੋਂ ਪਹਿਲਾਂ ਸ਼ੁਰੂਆਤੀ ਪੜਾਅ ‘ਤੇ ਅੱਗ ਬੁਝਾਉਣ ਸਮੇਤ ਅਜਿਹੀਆਂ ਸਥਿਤੀਆਂ, ਜਿੱਥੇ ਵੱਡੀਆਂ ਗੱਡੀਆਂ ਦੇ ਪਹੁੰਚਣ ‘ਚ ਦਿੱਕਤ ਹੁੰਦੀ ਹੈ, ਵਿਖੇ ਵੀ ਅੱਗ ਬੁਝਾਉਣ ਦੀ ਸਮਰੱਥਾ ਰੱਖਦੀ ਹੈ । ਉਨ੍ਹਾਂ ਦੱਸਿਆ ਕਿ ਇਸ ਨਵੀਂ ਗੱਡੀ ਕਿਸੇ ਵੀ ਵੱਡੀ ਬਿਲਡਿੰਗ ਦੇ ਉਪਰ ਚੜ੍ਹਨ ਲਈ ਪੌੜੀ ਸਮੇਤ ਕਟਰ, ਅੱਗ ਬੁਝਾਊ ਕੈਮੀਕਲ ਹੋਰ ਅਤਿਆਧੁਨਿਕ ਸਹੂਲਤਾਂ ਨਾਲ ਪੂਰੀ ਤਰ੍ਹਾਂ ਲੈਸ ਹੈ ।

ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ : ਜੌੜਾਮਾਜਰਾ

ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਸਮਾਣਾ ਹਲਕੇ ਵੱਲ ਧਿਆਨ ਹੀ ਨਹੀਂ ਦਿੱਤਾ, ਪਰੰਤੂ ਇਸ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Chief Minister Bhagwant Singh Mann) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਮਾਣਾ ਹਲਕੇ ਵੱਲ ਵਿਸ਼ੇਸ਼ ਧਿਆਨ ਦਿੱਤਾ ਹੈ । ਉਨ੍ਹਾਂ ਕਿਹਾ ਕਿ ਉਹ ਪਰਮਾਤਮਾ ਕੋਲ ਅਰਦਾਸ ਕਰਦੇ ਹਨ ਕਿ ਕਿਸੇ ਵੀ ਜਗ੍ਹਾ ਅੱਗ ਲੱਗਣ ਦੀ ਕੋਈ ਵਾਰਦਾਤ ਨਾ ਵਾਪਰੇ ਅਤੇ ਹਰ ਜਗ੍ਹਾ ਸੁੱਖ ਸ਼ਾਤੀ ਬਣੀ ਰਹੇ ਪਰੰਤੂ ਜੇਕਰ ਕੋਈ ਵੀ ਅੱਗ ਲੱਗਣ ਦੀ ਬਿਪਤਾ ਆ ਪਵੇ ਤਾਂ ਅਜਿਹੀ ਸੂਰਤ ‘ਚ ਇਹ ਨਵੀਂ ਕਿਉ ਆਰ ਵੀ ਅੱਗ ਬੁਝਾਊ ਗੱਡੀ ਬਹੁਤ ਕਾਰਗਰ ਸਾਬਤ (Fire truck proves to be very effective) ਹੋਵੇਗੀ ।

ਇਸ ਮੌਕੇ ਕੌਣ ਕੌਣ ਸੀ ਮੌਜੂਦ ਇਸ ਮੌਕੇ ਕੌਣ ਕੌਣ ਸੀ ਮੌਜੂਦ

ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਬਲਕਾਰ ਸਿੰਘ ਗੱਜੂਮਾਜਰਾ, ਗੁਰਦੇਵ ਸਿੰਘ ਟਿਵਾਣਾ, ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਅਪਰ ਅਪਾਰ ਸਿੰਘ, ਫਾਇਰ ਅਫ਼ਸਰ ਰਾਜਿੰਦਰ ਸਿੰਘ, ਕੌਂਸਲਰ ਧਰਮਪਾਲ, ਸੰਜੇ ਕੁਮਾਰ, ਰਮੀ ਸ਼ਰਮਾ, ਰਵਿੰਦਰ ਸੋਹਲ, ਰਾਣਾ ਵਿਰਕ, ਸੰਜੇ ਸਿੰਗਲਾ, ਰਾਜੂ ਛਾਬੜਾ, ਵਿਸ਼ਾਲ ਜਿੰਦਲ, ਇੰਚਾਰਜ ਸਰਬਜੀਤ ਸਿੰਘ ਅਤੇ ਸਮੂਹ ਅਮਲੇ ਸਮੇਤ ਹੋਰ ਪਤਵੰਤੇ ਮੌਜੂਦ ਸਨ ।

Read More : ਵਿਧਾਇਕ ਜੌੜਾਮਾਜਰਾ ਵੱਲੋਂ 7.60 ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਉਦਘਾਟਨ

LEAVE A REPLY

Please enter your comment!
Please enter your name here