ਚੰਡੀਗੜ੍ਹ : ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਗੁੰਮਰਾਹ ਮਿਜ਼ਾਈਲ ਵਾਲੇ ਬਿਆਨ ‘ਤੇ ਕਰਾਰਾ ਜਵਾਬ ਦਿੱਤਾ। ਉਨ੍ਹਾਂ ਨੇ ਟਵੀਟ ਕਰ ਲਿਖਿਆ, ਮੇਰਾ ਮਾਰਗਦਰਸ਼ਨ ਅਤੇ ਉਦੇਸ਼ ਤੁਹਾਡੇ ਭ੍ਰਿਸ਼ਟ ਕਾਰੋਬਾਰਾਂ ਨੂੰ ਨਸ਼ਟ ਕਰਨਾ ਹੈ। ਜਦੋਂ ਤੱਕ ਮੈਂ ਪੰਜਾਬ ਦੇ ਦੁਖਾਂ ‘ਤੇ ਬਣੇ ਤੁਹਾਡੇ ਸੁਖ ਵਿਲਾ ਨੂੰ ਰਾਜ ਦੇ ਗਰੀਬਾਂ ਦੀ ਸੇਵਾ ਲਈ ਪਬਲਿਕ ਸਕੂਲ ਅਤੇ ਪਬਲਿਕ ਹਸਪਤਾਲਾਂ ਵਿੱਚ ਤਬਦੀਲ ਨਹੀਂ ਕਰ ਦਿੰਦਾ, ਤੱਦ ਤੱਕ ਮੈਂ ਨਹੀਂ ਝੁਕਉਗਾ।

ਦੱਸ ਦਈਏ ਕਿ, ਸੁਖਬੀਰ ਬਾਦਲ ਨੇ ਸਿੱਧੂ ਨੂੰ ਗੁੰਮਰਾਹ ਮਿਜ਼ਾਈਲ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਸੇ ਦੇ ਕਾਬੂ ‘ਚ ਨਹੀਂ ਹੈ। ਅੱਜ ਪੰਜਾਬ ਨੂੰ ਅਦਾਕਾਰੀ ਕਰਨ ਵਾਲੇ ਦੀਆਂ ਨਹੀਂ ਸਗੋਂ ਰਾਜ ਦੇ ਵਿਕਾਸ ਦੇ ਬਾਰੇ ਵਿੱਚ ਸੋਚਣ ਵਾਲੇ ਦੀ ਜ਼ਰੂਰਤ ਹੈ।