ਲਹਿੰਬਰ ਹੁਸੈਨਪੁਰੀ ਦੇ ਘਰੇਲੂ ਝਗੜੇ ‘ਚ ਇਕ ਨਵਾਂਂ ਖੁਲਾਸਾ ਹੋਇਆ ਹੈ। ਲਹਿੰਬਰ ਹੁਸੈਨਪੁਰੀ ਦੇ ਸਾਂਢੂ (ਬਨੀ) ਅਤੇ ਸਾਲੀ (ਰਜਨੀ) ਦੁਆਰਾ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੁਰਾਨ ਅਹਿਮ ਖੁਲਾਸੇ ਕੀਤੇ ਹਨ। ਉਹਨਾਂ ਨੇ ਕੁਝ ਵੀਡੀਓ ਜਾਰੀ ਕਰਕੇ ਖੁਲਾਸੇ ਕੀਤੇ ਹਨ। ਬਨੀ ਅਤੇ ਰਜਨੀ ਦਾ ਇਹ ਦਾਅਵਾ ਹੈ ਕਿ ਵੀਡੀਓ ਵਿਚ ਲਹਿੰਬਰ ਹੁਸੈਨਪੁਰੀ ਆਪਣੀ ਘਰਵਾਲੀ ਅਤੇ ਬੱਚਿਆਂ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਦਾ ਖੁਲਾਸਾ ਪਹਿਲਾਂ ਨਹੀਂ ਸੀ ਹੋਇਆ ਹੁਣ ਉਹਨਾਂ ਦੇ ਸਾਂਢੂ ਅਤੇ ਸਾਲੀ ਦੁਆਰਾ ਇਹ ਵੀਡੀਓ ਨਸ਼ਰ ਕੀਤੀ ਗਈਆਂ ਹਨ।

ਲਹਿੰਬਰ ਦੇ ਸਾਂਢੂ ਦਾ ਹੁਸੈਨਪੁਰੀ ਉਪਰ ਆਰੋਪ ਹੈ ਕਿ ਉਹ ਸਾਨੂੰ ਧਮਕੀਆਂ ਦੇ ਰਿਹਾ ਹੈ ਕਿ ਸਾਡੀਆਂ ਵੀਡੀਓ ਕੱਟ ਦਿਓ। ਹਾਲਾਂਕਿ ਮਹਿਲਾ ਕਮਿਸ਼ਨ ਵਲੋਂ ਲਹਿੰਬਰ ਅਤੇ ਉਸ ਦੀ ਪਤਨੀ ਤੇ ਪਰਿਵਾਰ ਦਾ ਦੁਬਾਰਾ ਮੇਲ-ਮਿਲਾਪ ਕਰਾ ਦਿੱਤਾ ਗਿਆ ਸੀ ਨਾਲ ਹੀ ਮਹਿਲਾ ਕਮਿਸ਼ਨ ਦੇ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਉਸ ਦੀ ਸਾਲੀ ਨੂੰ ਕਿਹਾ ਸੀ ਕਿ ਤੁਸੀਂਂ ਹੁਣ ਲਹਿੰਬਰ ਅਤੇ ਉਸ ਦੇ ਪਰਿਵਾਰ ਵਿਚ ਕੋਈ ਵੀ ਦਖ਼ਲ ਨਹੀਂ ਦੇਣੀ ਪਰ ਉਹਨਾਂ ਦੇ ਕਹਿਣ ਤੋਂ ਬਾਅਦ ਸਾਂਢੂ ਅਤੇ ਸਾਲੀ ਫਿਰ ਦਖ਼ਲ ਦੇ ਰਹੇ ਹਨ।

ਲਹਿੰਬਰ ਹੁਸੈਨਪੁਰੀ ਦੀ ਸਾਲੀ ਰਜਨੀ ਨੇ ਆਰੋਪ ਲਾਉਂਦੀਆਂ ਕਿਹਾ ਕਿ ਉਹਨਾਂ ਨੂੰ ਤੇ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਆ ਰਹੀਆਂ ਹਨ, ਜਿਸ ਲਈ ਉਹ ਚੁੱਪ ਨਹੀਂ ਬੈਠਣਗੇ ਜੇ ਜ਼ਰੂਰਤ ਪਈ ਤਾਂ ਉਹ ਕੋਰਟ ਦਾ ਦਰਵਾਜ਼ਾ ਵੀ ਖਟਖਟਾ ਸਕਦੇ ਹਨ। ਇਹੀਂ ਨਹੀਂ ਇਹਨਾਂ ਨੇ ਇਕ ਹੋਰ ਵੀਡੀਓ ਵੀ ਦਿਖਾਈ ਜਿਸ ‘ਚ ਇਕ ਹੋਰ ਗਾਇਕ ਵੀ ਆਪਣੇ ਬੱਚਿਆਂ ਨੂੰ ਕੁੱਟ ਰਿਹਾ ਹੈ। ਉਹ ਨਾਂ ਦੱਸਿਆ ਕਿ ਇਹ ਕਲਾਕਾਰ ਲਹਿੰਬਰ ਹੁਸੈਨਪੁਰੀ ਦਾ ਸਹਿਯੋਗ ਕਰ ਰਿਹਾ ਹੈ।